ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੨੧)
ਇਸ ਪ੍ਰਕਾਰ ਮੈਂ ਉਨ੍ਹਾਂ ਦੀਆਂ ਬਾਤਾਂ ਸੁਨੀਆਂ, ਤਦ ਮੇਰੇ ਪਾਸ ਕੋਈ ਵੀ ਚੂਹਾ ਨਾ ਆਇਆ,ਤਦ ਮੈਂ ਸੋਚਨ ਲੱਗਾ ਭਈ ਇਸ ਗਰੀਬੀ ਨੂੰ ਧਿੱਕਾਰ ਹੈ॥
ਹੇ ਮੰਥਰਕ! ਮੈਂ ਤਾਂ ਇਸ ਪ੍ਰਕਾਰ ਸੋਚ ਰਿਹਾ ਸਾਂ ਅਰ ਮੇਰੇ ਸਾਰੇ ਨੌਕਰ ਮੈਨੂੰ ਛੱਡਕੇ ਮੇਰੇ ਸ਼ਤ੍ਰੂਆਂ ਦੇ ਕੋਲ ਜਾ ਰਹੇ, ਸਗਮਾ ਮੈਨੂੰ ਅਕੱਲਾ ਦੇਖ ਹਾਸੀ ਕਰਨ ਲੱਗੇ। ਇਕ ਦਿਨ ਜਾਗੋ ਮੀਟੇ ਇਹ ਸੋਚਿਆ ਜੋ ਮੈਂ ਉਸ ਦੁਸ਼ਟ ਤਪੱਸੀ ਦੇ ਮਠ ਵਿਖੇ ਜਾਕੇ ਉਸ ਧਨ ਨੂੰ ਜੋ ਉਸਨੇ ਆਪਣੇ ਸਿਰਹਾਣੇ ਹੇਠ ਪੇਟੀ ਵਿਖੇ ਪਾਕੇ ਰੱਖਿਆ ਹੈ ਜਦ ਉਹ ਸਾਧੂ ਨਿੰਦ੍ਰਾ ਵਿਖੇ ਹੋਵੇ ਤਦ ਉਸ ਪੇਟੀ ਨੂੰ ਧੀਰੇ ਧੀਰੇ ਕਰਕੇ ਲੈ ਆਵਾਂ, ਜਿਸ ਧਨ ਦੇ ਆਸਰੇ ਫੇਰ ਮੈਂ ਉਸ ਪਦਵੀ ਨੂੰ ਪਹੁੰਚਾਂ। ਠੀਕ ਕਿਹਾ ਹੈ:-
॥ਦੋਹਰਾ॥
ਨਿਰਧਨਤਾ ਸੇ ਪੁਰਖ ਕਾ ਸਦਾ ਹੋਤ ਤ੍ਰਿਸਕਾਰ। ਜਾਕਰ ਨਿਜ ਬੰਧੂ ਤਿਸੇ ਜੀਵਤ ਮ੍ਰਿਤਕ ਨਿਰਾਰ॥ ਧਨ ਬਿਨ ਪੁਰਖ ਮਲੀਨ ਜੋ ਵਿਪਦਾ ਆਸ੍ਰਯ ਜਾਨ। ਪਾਤ੍ਰ ਦੀਨਤਾ ਕੇ ਬਨੇ ਹੋਤ ਪਰਾਭਵ ਥਾਨ॥ ਨਿਰ ਧਨ ਸੰਬੰਧ ਜਨ