ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨੭)

ਕੰਮ ਨਹੀਂ ਸਾ, ਬਲਕਿ ਹੱਥ ਪੈਰ ਹਿਲਾਨ ਦੀ ਬੀ ਇਸਨੂੰ ਕੋਈ ਲੋੜ ਨਹੀਂ ਸੀ, ਸਿਰਫ ਸਾਰਾ ਦਿਨ ਖਾਨ ਪੀਨ ਦਾ ਹੀ ਫਿਕਰ ਸਾ, ਅਤੇ ਸਾਰੀ ਰਾਤ ਬੀ ਏਹੋ ਚਿੰਤਾ ਰਹਿੰਦੀ ਸੀ। ਜਦ ਸਵੇਰੇ ਉੱਠਕੇ ਬਿਸਤਰੇ ਤੇ ਬੈਠਦਾ ਸਾ ਤਾਂ ਬੀ ਇਸਨੂੰ ਏਹੋ ਚਿੰਤਾ ਹੁੰਦੀ ਸੀ, ਜੋ ਅੱਜ ਭੋਜਨ ਕਰਨ ਲਈ ਕੀ ਕੀ ਭਾਜੀ ਬਨਵਾਈਏ, ਅਤੇ ਜਲ ਪੀਨ ਦੇ ਵੇਲੇ ਕਿਸ ਕਿਸ ਚੀਜ਼ ਦੀ ਆਗ੍ਯਾ ਕਰਾਂ, ਕੁਝ ਅਚਰਜ ਦੀ ਗੱਲ ਨਹੀਂ ਜੋ ਰਾਤ ਨੂੰ ਸੁਪਨੇ ਵਿੱਚ ਬੀ ਇਸਨੂੰ ਏਹੋ ਧਿਆਨ ਰਹਿੰਦਾ ਹੋਵੇ। ਤੋੜੇ ਇਸ ਦੇਸ ਵਿਖੇ ਚੰਗੀਆਂ ਚੰਗੀਆਂ ਚੀਜ਼ਾਂ ਬਨਦੀਆਂ ਸਨ ਪਰ ਤਾਂ ਬੀ ਇਸਨੇ ਫ਼ਰਾਸ ਅਤੇ ਸਪੇਨ ਵਿੱਚ ਗੁਮਾਸਤੇ ਰੱਖੇ ਹੋਏ ਸਨ ਜੋ ਸਦਾ ਉੱਥੋਂ ਚੰਗੇ ਚੰਗੇ ਪਦਾਰਥ ਚਿੱਤ ਨੂੰ ਪ੍ਰਸੰਨ ਕਰਨ ਵਾਲੇ ਭੇਜਿਆ ਕਰਨ, ਅਤੇ ਸਮੁੰਦਰ ਦੇ ਕੰਢੇ ਪੁਰ ਅਜੇਹਾ ਕੋਈ ਸ਼ਹਿਰ ਨਹੀਂ ਸਾ, ਕਿ ਜਿੱਥੇ ਇਸਦੀ ਆੜ੍ਹਤ ਨਾ ਹੋਵੇ। ਜਿਤਨੇ ਮੱਛੀਆਂ ਫੜਨ ਵਾਲੇ ਤੇ ਮੁਰਗਾਬੀਆਂ ਵੇਚਨ ਵਾਲੇ ਸ਼ਹਿਰ ਵਿੱਚ ਰਹਿੰਦੇ ਸਨ, ਉਨ੍ਹਾਂ ਕੋਲੋਂ ਕਰਾਰ ਨਾਵੇਂ ਲਿਖਵਾ ਲਏ ਸਨ ਕਿ ਜੋ ਚੀਜ਼ ਚੰਗੀ ਤੋਂ ਚੰਗੀ ਹੋਵੇ ਉਹ ਪਹਿਲਾਂ ਇਸ ਨੂੰ