ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/232

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩੩)

ਧਨੀ-ਮੈਂ ਜਾਣਦਾ ਹਾਂ ਕਿ ਸ਼ਾਇਦ ਆਪਨੂੰ ਮੇਰੀ, ਕਮਜੋਰੀ ਦੀ ਪੂਰੀ ੨ ਪਰੀਖਿਆ ਨਹੀਂ ਹੋਈ, ਨਹੀਂ ਤਾਂ ਆਪ ਕਦੇ ਏਹ ਨਾ ਕਹਿੰਦੇ। ਜੇਕਰ ਮੈਂ ਆਪਦੇ ਕਹਿਣ ਕਰਕੇ ਖਾਣਾ ਥੋੜਾ ਕਰਦਿਆਂ ਤਾਂ ਨਿਸਚੇ ਹੈ ਕਿ ਫੇਰ ਮੇਰਾ ਜੀਉਨਾ ਔਖਾ ਹੋ ਜਾਊ, ਕਿਉਂਕਿ ਜਦ ਮੈਂ ਸਵੇਲੇ ਉੱਠਦਾ ਹਾਂ ਉਸ ਵੇਲੇ ਸਰੀਰ ਵਿੱਚ ਬਿਲਕੁਲ ਬਲ ਨਹੀਂ ਹੁੰਦਾ, ਡਾਕੀਆਂ ਆਉਂਦੀਆਂ ਹਨ,ਸਿਰ ਅਤੇ ਪੇਟ ਵਿੱਚ ਬਹੁਤ ਪੀੜ ਹੁੰਦੀ ਹੈ। ਜੋ ਕੁਝ ਥੋੜਾ ਜੇਹਾ ਸ਼ੋਰੁਬਾ ਪੀ ਲੈਂਦਾ ਹਾਂ ਤਾਂ ਦੋ ਆਦਮੀਆਂ ਦੇ ਆਸਰੇ ਉੱਠ ਕੇ ਪਲੰਘ ਤੇ ਬੈਠ ਸਕਦਾ ਹਾਂ। ਮੈਨੂੰ ਤਾਂ ਆਪਤੇ ਪੂਰਾ ੨ ਨਿਸਚਾ ਹੈ। ਜੇਹੜੀ ਦਵਾ ਦੇਵੋਗੇ ਭਾਵੇਂ ਉਹ ਚਟਨੀ ਹੋਵੇ ਅਥਵਾ ਸ਼ਰਬਤ ਮੈਂ ਬਡੀ ਪ੍ਰਸੰਨਤਾ ਦੇ ਨਾਲ ਪੀ ਲਿਆ ਕਰਾਂਗਾ, ਪਰ ਖਾਣ ਪੀਣ ਦੀ ਗੱਲ ਤਾਂ ਵੱਸ ਤੋਂ ਬਾਹਰ ਹੈ॥

ਡਾਕਟਰ-ਮਹਾਰਾਜ ਆਪ ਹੱਛੇ ਬੀ ਹੋਣਾ ਚਾਹੁੰਦੇ ਹੋ ਅਤੇ ਹੱਛੇ ਹੋਣ ਦੀ ਤਦਬੀਰ ਕੋਲੋਂ ਦੂਰ ਭਜਦੇ ਹੋ, ਭਲਾ ਆਪ ਇਸ ਬਾਤ ਦਾ ਧਿਆਨ ਤਾਂ ਕਰੋ ਕਿ ਸਾਰੀ ਉਮਰਾ ਦੀਆਂ ਵਧੀਕੀਆਂ ਥੋੜੀਆਂ ਜੇਹੀਆਂ ਗੋਲੀਆਂ