ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੧ )

ਉੱਠਿਆ 'ਜੀਉਂਦੇ ਸੇ ਤਾਂ ਰਾਹ, ਬਤਲਾਉਂਦੇ ਨੇ ਹੁਣ ਤਾਂ ਮੋਏ ਪਏ ਹਾਂ'। ਸਿਪਾਹੀ ਨੇ ਇੱਧਰ ਉੱਧਰ ਡਿੱਠਾ ਕਿ ਇਹ ਬਲਾ ਕਿੱਥੋਂ ਬੋਲੀ ਹੈ। ਕਬਰ ਵੱਲ ਵੇਖ ਉਸ ਸਿਪਾਹੀ ਨੈ ਇਸ ਪਖੰਡੀ ਨੂੰ ਲਿੱਤਰ ਮਾਰ ਉਠਾਲ ਲੀਤਾ ਤੇ ਘੜਾ ਉਸਦੇ ਸਿਰ ਉੱਪਰ ਰੱਖ ਕੇ ਕਿਹਾ ਚੱਲ ਚਾਰ ਆਨੇ ਤੈਨੂੰ ਇਸਦੀ ਚੁਕਾਈ ਦਿਆਂਗਾ, ਨਗਰ ਨੂੰ ਲੈ ਚੱਲ। ਘੜਾ ਸਿਰ ਪੁਰ ਰਖ ਮਨ ਵਿੱਚ ਇਹ ਕਹੀ ਤੇ ਮਨ ਦੀਆਂ ਖੇਪਾਂ ਲੱਦਣ ਲੱਗਾ। ਇਸ ਚੁਆਨੀ ਦੀ ਕੁੱਕੜੀ ਖਰੀਦਾਂਗਾ, ਉਹ ਬੱਚ ਖੱਚ ਦੇਊ, ਉਨ੍ਹਾਂ ਨੂੰ ਵੇਚ ਕੇ ਬਕਰੀ ਖਰੀਦਾਂਗਾ, ਬੱਕਰੀ ਮੇਮਣੇ ਮੇਮਣੀਆਂ ਦੇਊ, ਉਨ੍ਹਾਂ ਨੂੰ ਵੇਚ ਕੇ ਗਉ ਖਰੀਦਾਂਗਾ, ਗਊ ਵੱਛੇ ਵੱਛੀਆਂ ਦੇਉ,ਉਨ੍ਹਾਂ ਨੂੰ ਵੇਚ ਘੋੜੀ ਖਰੀਦਾਂਗਾ, ਉਸ ਤੇ ਬਛੇਰੇ ਬਛੇਰੀਆਂ ਹੋਣਗੇ, ਉਨ੍ਹਾਂ ਨੂੰ ਵੇਚ ਫੇਰ ਮੈਂ ਕੋਈ ਹੋਰ ਬੁਪਾਰ ਕਰਾਂਗਾ, ਉਸ ਵਿੱਚੋਂ ਲੱਖਾਂ ਰੁਪਏ ਲਾਹੇ ਦੇ ਆਉਣਗੇ,ਫੇਰ ਮੈਂ ਜੁਆਹਰੀ ਬੱਚਾ ਬਣ ਬੈਠਾਂ ਗਾ, ਜੁਆਹਰਾਂ ਦਾ ਬੁਪਾਰ ਕਰਾਂਗਾ। ਜਦ ਮੇਰੇ ਕੋਲ ਨਿਖੁੱਟ ਧਨ ਹੋ ਜਾਊ ਤਾਂ ਮੈਂ ਵੱਡੇ ੨ ਮਹਿਲ ਮਾੜੀਆਂ ਬਣੁਆਂ ਨੌਕਰ ਚਾਕਰ ਰੱਖ ਘੋੜੇ ਹਾਥੀ ਖਰੀਦਾਂਗਾ ਜਗਤ ਵਿੱਚ ਮੇਰੀ ਮਾਯਾ ਦੀ ਇੱਕ ਹੁੱਲ ਪੈ ਜਾਊ, ਤੇ