ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੯)

ਪਰ ਐਂਟੋਨੀਓਂ ਉਸ ਵੇਲੇ ਰੁਪੱਯਾ ਨ ਹੋਣ ਕਰਕੇ ਲਚਾਰ ਸਾ। ਤਾਂ ਬੀ ਦਿਸਾਓਰੀ ਮਾਲ ਨਾਲ ਲੱਦੇ ਹੋਏ ਓਹਦੇ ਜਹਾਜ ਆਉਣ ਹੀ ਵਾਲੇ ਸਨ, ਉਨ੍ਹਾਂ ਦਾ ਜਦ ਉਸਨੂੰ ਚੇੱਤਾ ਆਯਾ ਤਾਂ ਇਕ ਨਵੀਂ ਗੱਲ ਸੁੱਝੀ ਅਤੇ ਖਿੜੇ ਮੱਥੇ ਬੋਲਿਆ:–

ਐਂਟੋਨੀਓ—(ਥੋੜਾ ਚਿਰ ਚੁਪ ਰਹਿ ਕੇ) ਕੁਝ ਚਿੰਤਾ ਨਹੀਂ ਅਸੀਂ ਸ਼ਾਇਲਾਕ ਕੋਲ ਜਾਕੇ ਆਪਣੇ ਜਹਾਜਾਂ ਦੇ ਆਉਣ ਤਕ ਇਕਰਾਰ ਕਰਕੇ ਰੁਪਏ ਹੁਦਾਰੇ ਲਵਾਂਗੇ॥

ਤਿਸਦੇ ਮਗਰੋਂ ਐਂਟੋਨੀਓ ਅਤੇ ਬੈਸੈਨੀਓ ਮਿਲ ਕੇ ਸ਼ਾਇਲਾਕ ਕੋਲ ਆਏ ਅਤੇ ਓਹਨੂੰ ਕਿਹਾ ਕਿ ਸਾਨੂੰ ਤਿੰਨ ਹਜਾਰ ਰੁਪਏ ਹੁਦਾਰੇ ਦੇ ਜੋ ਐਂਟੋਨੀਓ ਦੇ ਜਹਾਜ ਆਉਣੇ ਪੁਰ ਬਿਆਜ ਸਮੇਤ ਮੂਲ ਦੇ ਦੇਵਾਂਗੇ॥

ਇਹ ਇੱਕ ਅਜੇਹੀ ਗੱਲ ਸੀ ਜਿਸਨੂੰ ਸੁਣਦੇ ਸਾਰ ਸ਼ਾਇਲਾਕ ਆਪਣੇ ਦਿਲ ਵਿੱਚ ਕਹਿਣ ਲੱਗਾ "ਮੌਕਾ ਤਾਂ ਚੰਗਾ ਹੈ, ਜੇ ਇਹ ਇਸ ਵੇਲੇ ਮੇਰੇ ਦਾਓ ਵਿੱਚ ਆ ਗਿਆ ਤਾਂ ਜੋ ਜੋ ਗਤ ਮੇਰੀ ਅੱਜ ਤਕ ਇਸਨੇ ਕੀਤੀ ਹੈ ਸਬ ਦਾ ਬਦਲਾ ਲੈ ਲਵਾਂਗਾ। ਇਹ ਅਸਾਡੇ ਯਹੂਦੀ ਲੋਕਾਂ ਨੂੰ ਬੁਰਾ ਸਮਝਦਾ ਹੈ। ਲੋਕਾਂ ਨੂੰ ਰੁਪਏ ਹੁਦਾਰੇ ਦਿੰਦਾ ਹੈ ਅਤੇ ਬਿਆਜ ਨਹੀਂ ਲੈਂਦਾ। ਸਾਰਿਆਂ ਬਪਾ-