ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੩ )

ਲਸ਼ਕਰ ਟੱਬਰ ਕਬੀਲਾ ਮਹਿਲ ਮਾੜੀਆਂ ਨੌਕਰ ਚਾਕਰ ਕੁਲ ਪਰਵਾਰ ਹੀ ਨਸ਼ਟ ਹੋ ਗਿਆ ਹੈ। ਇਹ ਸਾਰੀ ਵਾਰਤਾ ਸੁਣ ਕਾਜੀ ਨੇ ਉਹਨੂੰ ਸੁਦਾਈ ਜਾਣਕੇ ਛੱਡ ਦਿੱਤਾ। ਸੋ ਟੱਬਰ ਕਬੀਲੇ ਨੂੰ ਰੋਂਦਾ ੨ ਆਪਣੀ ਮਾਂ ਕੋਲ ਆਇਆ ਅਤੇ ਆਪਣੇ ਔਤਰੇ ਨਿਪੁਤੇ ਹੋ ਜਾਣ ਦਾ ਕਹਿ ਸਨਾਇਆ। ਉਸਦਾ ਬਿਰਲਾਪ ਸੁਣ ਮਾਤਾ ਬੋਲੀ ਬੱਚਾ ਤੂੰ ਜੀਉਂਦਾ ਰਹੁ ਟੱਬਰ ਕਬੀਲੇ ਦਾ ਕੀ ਹੈ। ਇੱਕ ਟੱਬਰ ਕੀ ਅੱਖ ਦੇ ਫੇਰ ਵਿੱਚ ਲੱਖਾਂ ਟੱਬਰ ਹੋ ਸਕਦੇ ਹਨ, ਮੂਲ ਚਾਹੀਏ ਬਿਆਜ ਢੇਰ ਆ ਜਾਉ॥

ਛਲ ਦਾ ਫਲ ॥

॥ਦੋਹਰਾ॥

ਜਿਸ ਦਿਆਂ ਗੁਣਾਂ ਸੁਭਾਵ ਦੀ ਕੋਇ ਨ ਜਾਣੇ ਸਾਰ॥

ਕਰੋ ਨ ਉਸ ਸਨ ਮਿਤ੍ਰਤਾ ਕਰੇ ਸੁ ਹੋਏ ਖੁਆਰ॥੧॥

ਮਗਧ ਦੇਸ ਵਿਖੇ ਚੰਪਕ ਨਾਮੇਂ ਇੱਕ ਬਣ ਸਾ, ਉਸ ਵਿਖੇ ਸੁਬੁਧਿ ਨਾਮੇ ਇੱਕ ਸਾਧ ਅਰ ਸਰਲ ਬੁਧਿ ਨਾਮੇ ਤਿਸਦਾ ਚੇਲਾ ਬਣ ਠਣ ਕੇ ਰਹਿੰਦੇ ਸੇ। ਜੰਗਲ ਵਿੱਚ ਫਿਰਦੇ ਤਿਸ ਸਾਧ ਦੇ ਚੇਲੇ ਨੂੰ ਇੱਕ ਠੱਗ ਨੈ ਦੇਖਕੇ ਕਿਹਾ ਜੋ ਕਵੇਂ ਨਾ ਕਿਵੇਂ ਤਿਸਦੇ ਮੁੰਦੇ ਲਈਏ, ਉਸ ਕੋਲ ਆਕੇ