ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੭ )

ਹੁਣ ਸਿਰ ਮੁਨਾ ਭਦ੍ਰਾ ਜਾਣੀਆਂ, ਇਹ ਕਹਿਕੇ ਗੁਰੂ ਸਰਲਬੁੱਧਿ ਨੂੰ ਖੋਲ੍ਹ ਅਤੇ ਉਹਦਾ ਸਿਰ ਮੂੰਹ ਪੂੰਝ ਆਪਣੀ ਕੁਟੀਆ ਨੂੰ ਲੈ ਗਿਆ। ਐਂਨੇ ਵਿੱਚ ਸਵੇਲ ਹੋਇਆ ਠੱਗ ਉਠਕੇ ਕੀ ਦੇਖਦੇ ਹਨ ਕਿਨਾ ਤਾਂ ਉਹ ਠੱਗ ਹੀ ਹੈ ਅਤੇ ਨਾ ਸ਼ਿਕਾਰ ਹੀ ਹੈ। ਅੱਗੇ ਜਾਕੇ ਦੇਖਣ ਤਾਂ ਉਹ ਠੱਗ ਰਜਾਈ ਤਾਣ ਪੈਰ ਪਸਾਰ ਸੁੱਤਾ ਹੋਇਆ ਘੁਰਾੜੇ ਮਾਰ ਰਿਹਾ ਹੈ, ਇਨ੍ਹਾਂ ਨੈ ਜਾਤਾ ਜੋ ਇਸ ਨੈ ਸਰਲਬੁੱਧਿ ਦੇ ਗਹਿਣੇ ਲਾਹ ਆਪ ਰੱਖ ਲਏ ਹਨ, ਤੇ ਉਹਨੂੰ ਨਠਾ ਦਿੱਤਾ ਹੈ। ਖੰਡਾ ਕੱਢ ਸੁੱਤੇ ਪਏਦਾ ਹੀ ਕੰਮ ਸੁਆਰ ਦਿੱਤਾ, ਉਹਨੂੰ ਵੱਢ ਟੁਕ ਉਹਦਾ ਲੱਕ ਖੋਲ੍ਹ ਦੇਖਿਆ ਤਾਂ ਉੱਥੇ ਕੁਝ ਬੀ ਨਹੀਂ ਸੀ। ਕਿਸਨੈ ਸੱਚ ਕਿਹਾ ਹੈ———ਦੋਹਰਾ॥ ਤ੍ਰੈਦਿਨ ਯਾ ਤ੍ਰੈਰਾਤ ਵਿੱਚ ਤਿੰਨ ਪੱਖ ਤ੍ਰੈਮਾਂਹ। ਤਿੰਨ ਬਰਸਲਗ ਸਤ੍ਯਤਕਰ ਪੁੰਨ ਪਾਪ ਫਲ ਪਾਂਹਿ॥੨॥

ਕ੍ਰਿਤਘ੍ਨਤਾ ਦੀ ਤਾੜਣਾ।

ਮਾਤ ਪਿਤਾ ਦੀ ਟਹਿਲ ਨ ਕਰੇ।

ਈਸ਼੍ਵਰ ਤੇ ਸੋ ਨਾਹੀਂ ਡਰੇ। ਮਾਤ ਪਿਤਾ

ਨੂੰ ਜੇਹਾ ਕਰੇ। ਅਪਨੀ ਸੰਤਾਨੋਂ ਸੋ ਭਰੇ॥

ਇਕ ਸ਼ਾਹੂਕਾਰ ਨੂੰ ਬੁਪਾਰ ਵਿੱਚੋਂ ਵੱਡਾ ਲਾਹਾ