ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ )

ਹੋਕੇ ਪਰੇ ਜਾ ਪਿਆ ਤੇ ਉਸ ਗੇ ਹੋਏ ਨੂੰ ਕਿੰਨੀਆਂ ਹੋਰ ਟੱਕਰਾਂ ਮਾਰੀਆਂ ਜਿਹਦੇ ਨਾਲ ਉਹ ਆਖਰ ਚਊਂ ਚਊਂ ਕਰਦਾ ਲੰਗੇ ਵਾਹ ਨੱਸ ਗ੍ਯਾ॥

ਓਹੀ ਨੀਚ ਸੁਭਾ ਵਾਲਾ ਮੁੰਡਾ ਜੇਹੜਾ ਜਾਨਦਾ ਹੀ ਨਹੀਂ ਸੀ ਰਹਮ ਤੇ ਮੁਹੱਬਤ ਕਿਸ ਬਲਾ ਦਾ ਨਾਓਂ ਹੈ, ਭੇਡਾਂ ਦੀ ਇਹ ਮੁਸੀਬਤ ਦੇਖਕੇ ਬੜਾ ਖ਼ੁਸ਼ ਹੋਯਾ ਤੇ ਆਪਨੇ ਕੁੱਤੇ ਦੀ ਤਕਲੀਫ ਦੇਖਕੇ ਭੀ ਬੜਾ ਰੱਜ ਕੇ ਹੱਸਿਆ। ਓਹ ਹੋਰ ਭੀ ਹੱਸਦਾ ਜੇ ਇਕ ਮੁੰਡਾ, ਜਿਹਨੂੰ ਓਹਦਾ ਇਹੋ ਜਿਹਾ ਸਲੂਕ ਦੇਖਕੇ ਏਡਾ ਗੁੱਸਾ ਆਇਆ ਜੋ ਉਹ ਸਹਾਰ ਨ ਸੱਕਿਆ, ਓਹਨੂੰ ਇਕ ਪੱਥਰ ਨ ਮਾਰਦਾ ਜੇਹੜਾ ਐਨ ਉਹਦੀ ਪੁੜਪੁੜੀ ਵਿੱਚ ਜਾਕੇ ਲੱਗਾ ਤੇ ਜਿਸਦੀ ਚੋਟ ਨਾਲ ਓਹ ਚਕਰਾ ਕੇ ਡਿੱਗ ਪਿਆ। ਓਹ ਭੀ ਆਪਨੇ ਕੁੱਤੇ ਵਾਂਗ ਚਿੱਚਲਾਣ ਲਗ ਪਆ, ਤੇ ਇਕ ਆਦਮੀ ਨੂੰ ਆਪਣੇ ਵੱਲ ਆਉਂਦਾ ਦੇਖਕੇ ਓਹਨੇ ਸਮਝਿਆ ਭਈ ਇਹ ਕਿਧਰੇ ਭੇਡਾਂ ਦਾ ਮਾਲਕ ਹੀ ਨ ਹੋਵੇ, ਓਥੋਂ ਓਸਨੇ ਜਿੱਡੀ ਛੇਤੀ ਉਹ ਦੇ ਕੋਲੋਂ ਹੋ ਸੱਕਿਆ ਨੱਸ ਜਾਨਾ ਹੀ ਚੰਗਾ ਸਮਝਿਆ॥

ਪਰ ਅਜੇ ਉਸ ਮੁੱਕੇ ਦੀ ਜੇਹੜਾ ਉਸਨੂੰ ਲੱਗਿਆਂ ਸਾ ਪੀੜ ਹਟੀ ਨ ਸੀ ਜੋ ਮੁੜ ਓਹੀਓ ਖੋਟਾ ਸੁਭਾਵ ਆ