ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੮ )

ਤੇ ਆਖਿਆ ਜੇ ਤੂੰ ਆਪਨਾ ਹਥ ਮੈਨੂੰ ਫੜਾਵੇਂ ਤਾਂ ਹੇ ਸ਼੍ਰੇਸ਼ਟ ਬਾਲਕ, ਮੈਂ ਤੇਰੇ ਪਾਸ ਵੱਡੀ ਪ੍ਰਸਿੰਨਤਾਂ ਨਾਲ ਬੈਠਾਂਗਾ। ਮੁੰਡੇ ਨੇ ਉਸਨੂੰ ਆਪਨਾ ਹੱਥ ਫੜਾਕੇ ਤੇ ਉਸਨੂੰ ਇਕ ਗਿੱਲੇ ਗੋਹੇ ਦੇ ਢੇਰ ਉੱਤੇ ਜਾ ਬਹਾਲਿਆ, ਤੂੰ ਹੁਣ ਚੰਗੀ ਥਾਂ ਬੈਠ ਗਿਆ ਹੈਂ,ਲੈ ਹੁਣ ਮੈਂ ਤੈਨੂੰ ਰੋਟੀ ਖੁਆਲਨਾ ਹਾਂ। ਇਹ ਰਲ ਕਹਕੇ ਮੁੰਡੇ ਹੋਰੀ ਥੋੜਾ ਜਿਹਾ। ਗੋਹਾ ਉਂਗਲੀਆਂ ਵਿੱਚ ਫੜਕੇ ਓਸਦੇ ਮੂੰਹ ਵਿੱਚ ਦੇਣ ਲੱਗੇ ਸੇ, ਪਰ ਫਕੀਰ ਨੂੰ ਪਤਾ ਲੱਗ ਗਇਆ ਜੋ ਉਸਦੇ ਨਾਲ ਮੁੰਡਾ ਮਖੌਲ ਕਰਦਾ ਹੈ ਤੇ ਓਸਨੈ ਮਾਰਕੇ ਝਪਟਾਂ ਮੁੰਡੇ ਦੀਆਂ ਉਂਗਲੀਆਂ ਦੇ ਵਿੱਚ ਲੈਕੇ ਅਜਿਹੀਆਂ ਪੀਠੀਆਂ ਜੋ ਮੁੰਡਾ ਕੁਰਲਾ ਉਠਿਆ ਤੇ ਆਖਨ ਲਗਾ ਮੁੜ ਮੈਂ ਇਹੋ ਜਿਹਾ ਕੰਮ ਕਦੀ ਨਹੀਂ ਕਰਾਂਗਾ। ਓੜਕ ਜਦ ਮੁੰਡੇ ਨੂੰ ਬਹੁਤ ਕਰੜੀ ਪੀੜ ਹੋਈ ਤਾਂ ਇਹ ਆਖਕੇ ਛੱਡ ਦਿੱਤਾ, ਓਏ ਨਾ ਮੁਰਾਦਾ ਬਦਾ! ਤੈਨੂੰ ਸ਼ਰਮ ਨਹੀਂ ਆਂਵਦੀ ਜੋ ਅਜੇਹੇ ਲੋਕਾਂ ਨੂੰ ਦੁਖ ਦੇਨਾਂ ਹੈ ਜਿਨ੍ਹਾਂ ਤੈਨੂੰ ਕਦੀ ਕੁਝ ਨਹੀਂ ਕਿਹਾ ਤੇ ਸਤਾਇਆ, ਤੇ ਜੇਹੜੇ ਅੱਗੇ ਹੀ ਦੁਖੀ ਹੈਨ,ਉਨ੍ਹਾਂ ਦਾ ਕਸ਼ਟ ਵਧੇਰਾ ਕਰਨਾ ਹੈਂ ਭਾਵੇਂ ਤੂੰ ਹੁਣ ਬਚ ਚਲਿਆ ਹੈਂ ਪਰ ਨਿਹਚਾ ਰੱਖੀਂ ਜੇ ਕਰ ਤੋਬਾ ਨ ਕਰੇਂਗਾ ਤੇ ਆਪਨਾ ਆਪ ਨ ਸੁਧਾਰੇਂ