ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੪੨ )

ਸਿੱਟਿਆ ਤਾਂ ਛੱਡਿਆਂ। ਫੇਰ ਓਸ ਹੱਥੋਂ ਰੋਂਦਾ ਅੜਾਉਂਦਾ ਮੁੰਡਾ ਅਗੇ ਨੂੰ ਵਗਿਆ ਤੇ ਸਮਝਿਓ ਸੁ ਹੁਨ ਤਾਂ ਸੁਖੀ ਸਾਂਦੀ ਘਰ ਜਾ ਪਹੁੰਚਾਂਗਾ, ਪਰ ਇਹ ਉਸਦੀ ਭੁੱਲ ਸੀ, ਕਿਉਂ ਜੋ ਇਕ ਗਲੀ ਵਿੱਚੋਂ ਜਾਂਦਿਆਂ ਜਾਂ ਓਹ ਮੋੜ ਮੁੜਿਆ ਤਾਂ ਓਹ ਓਨ੍ਹਾਂ ਹੀ ਮੁੰਡਿਆਂ ਦੇ ਘੇਰੇ ਵਿੱਚ ਆ ਗਿਆ ਜਿਨ੍ਹਾਂ ਨੂੰ ਸਵੇਰੇ ਖਰਾਬ ਕੀਤਾ ਸਾ,ਜਾਂ ਉਨ੍ਹਾਂ ਆਪ ਸ਼ਤ੍ਰ ਵੇਖਿਆ ਉਹਨਾਂ ਸਾਰਿਆਂ ਲਲਕਾਰਿਆ ਜੋ ਹਨ ਕਿਥੇਜਾਨਾਂ ਹੈ? ਇਹ ਕਹਿਕੇ ਮੁੰਡੇ ਉਸ ਨਾਲ ਕਸਰਾਂ ਕੱਢਨ ਲੱਗੇ ਕੋਈ ਉਸਦੇ ਵਾਲ ਪੁੱਟਣ ਲੱਗਾ, ਕੋਈ ਕੱਪੜ ਦਾ ਕੋਟਲਾ ਬਨਾ ਕੇ ਮਾਰਦਾ ਸੀ ਤੇ ਕਿਸੇ ਚੂੰਡੀ, ਤੇ ਕਿਸੇ ਚੱਕ ਵੱਢਿਆ ਤੇ ਹੋਰਨਾਂ ਮੁੱਠਾਂ ਭਰ ਭਰ ਕੇ ਉਸ ਦੇ ਸਿਰ ਤੇ ਪਿੰਡੇ ਉਤੇ ਮਿੱਟੀ ਖੇਹ ਦੇ ਬੁੱਕ ਪਾਏ। ਓਸਨੇ ਮੁੰਡਿਆਂ ਪਾਸੋਂ ਐਵੇਂ ਭੱਜ ਜਾਣ ਦੀ ਕੋਸ਼ਸ਼ ਕੀਤੀ,ਓਹ ਉਸਦੇ ਮਗਰ ਲੱਗੇ ਰਹੇ, ਚਵ੍ਹਾਂ ਪਾਸਿਆਂ ਤੋਂ ਉਸਦੀ ਮਿੱਟੀ ਪਲੀਤ ਕਰਦੇ ਰਹੇ। ਜਦ ਓਹ ਏਸ ਮੰਦੇ ਹਾਲ ਨਾਲ ਸਾ ਤਾਂ ਓੜਕ ਨੂੰ ਓਹੀਓ ਖੋਤਾ ਜੇਹੜਾ ਉਸਨੂੰ ਸਵੇਰੇ ਮਿਲਿਆ ਸਾ, ਮਿਲ ਪਿਆ ਦੇ ਮੁੰਡਾ ਪਲਾਕੀ ਮਾਰ ਕੇ ਉਸ ਉੱਤੇ ਬਚ ਨਿਕਲਣ ਦੀ ਆਸ ਨਾਲ ਚੜ੍ਹ ਬੈਠਾ। ਸਾਰੇ ਮੁੰਡੇ ਓਏ ਓਏ ਕਰਕੇ ਉਸਦੇ ਮਗਰ ਲਗ ਪਏ