ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੭ )

ਮਲਾਹਾਂ ਨੇ ਕੇੱਡਾ ਹੀ ਜੋਰ ਲਾਇਆ ਪਰ ਜਹਾਜ ਸੰਭਾਲਿਆ ਨਾ ਗਿਆ ਤੇ ਕਈਦਿਨ ਵਾਓ ਦੇ ਅੱਗੇਲੱਗਿਆ ਬੇ ਵਸਾ ਹੋਇਆ ਤੁਰਿਆ ਗਿਆ, ਜਾਂ ਇਕ ਦਿਨ ਉਹ ਪਹਾੜੀ ਕੰਢੇ ਨਾਲ ਟੱਕਰ ਖਾਕੇ ਚਕਨਾ ਚੂਰ ਹੋਗਿਆ ਵਿਚਾਰੇ ਜਾਤ੍ਰੀਆਂ ਨੂੰ ਆਪਨੀਆਂ ਜਾਨਾਂ ਬਚਾਉਨ ਲਈ ਬੜਾ ਕੁਝ ਕਰਨਾਂ ਪਿਆ, ਪਰ ਉਨ੍ਹਾਂ ਨੂੰ ਏਹ ਗੱਲ ਮਲੂਮ ਕਰਕੇ ਬਾਹਲਾ ਅਨੰਦ ਪ੍ਰਾਪਤ ਹੋਇਆ ਜੋ ਜਿਸ ਧਰਤੀ ਪੁਰ ਉਨ੍ਹਾਂ ਦਾ ਵਾਸਾ ਆ ਹੋਇਆ ਹੈ ਓਹ ਬੜੇ ਮਨੋਹਰ ਤੇ ਬਹੁਤ ਅੰਨ ਦੇਨ ਵਾਲੀ ਹੈ॥

ਓਥੇ ਮਨੁੱਖ ਕੋਈ ਨ ਲੱਭਾ। ਉਨ੍ਹਾਂ ਸਮਝਿਆ ਸਗੋਂਂ ਚੰਗਾ ਅਸੀਂ ਆਪੇ ਹੀ ਸਭ ਕੁਝ ਸੰਭਾਲਾਂਗੇ ਤੇ ਅਸੀਂ ਇੱਥੇ ਪਰਸੰਨ ਰਹਾਂਗੇ ਜਿਹਾ ਇਸ ਪਰਦੇਸ ਵਿੱਚ ਰਿਹਾ ਜਾ ਸਕੀਦਾ ਹੈ, ਪਰ ਜੇ ਸਾਨੂੰ ਆਪਨੇ ਟੁੱਟੇ ਹੋਏ ਜਹਾਜ ਵਿੱਚੋਂ ਸਾਡੇ ਪੈਲੀ ਬਨੇ ਦੇ ਸੁੰਦਰ ਤੇ ਥੋੜੇ ਬਹੁਤੇ ਲੀੜੇ ਲੱਤੇ ਲੱਭ ਜਾਣ,ਤੀਵੀਆਂ ਬੋਲ ਉੱਠੀਆਂ ਰਿੰਨ੍ਹਣ ਪਕਾਉਨ ਦੇ ਭਾਂਡੇ ਭੀ ਹੋਨ ਤਾਂ। ਜਦ ਮਨੁਖ ਜਹਾਜ ਵਲ ਤੁਰੇ ਤਾਂ ਇਕ ਮੁੰਡੇ ਨੇ ਜੋਰ ਨਾਲ ਅਵਾਜ ਕੀਤੀ ਜੋ ਕੁਕੜੀਆਂ ਨੂੰ ਭੀ ਯਾਦ ਰਖਨਾ ਜੋ ਕੋਠੜੀ ਵਿਚ ਰਖੀਆਂ ਹੋਈਆਂ ਹਨ। ਉਹ ਆਦਮੀ ਉਮੈਦ ਨਾਲੋਂ