ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੪ )

ਕਾਮਾਂ ਬਿਨਾਂ ਰੋਟੀ ਕੱਪੜੇ ਤੇ ਮਜੂਰੀ ਦੇ ਹੀ ਸਾਡਾ ਕੰਮ ਧੰਧਾ ਕਰੇਗਾ, ਤੇ ਦੈਂਤ ਨੇ ਇਹ ਭੀ ਆਖਿਆ ਜੋ ਮੈਂ ਕਦੇ ਨਹੀਂ ਸੌਂਦਾ ਤੇ ਮੈਂ ਜਿਹਾ ਇੱਕੋ ਪਲ ਲਈ ਕੰਮ ਕਰਦਾ ਹਾਂ ਉਹੋ ਜਿਹਾ ਅੱਠੇ ਪਹਿਰ ਕੰਮ ਕਰ ਸਕਨਾ ਹਾਂ।

ਹਾਕੂ ਹਰਾਨ ਰਹਿ ਗਿਆ ਤੇ ਆਪਨੇ ਚੰਗੇ ਭਾਗਾਂ ਵੱਲ ਧ੍ਯਾਨ ਕਰਕੇ ਬੜਾ ਪਰਸੰਨ ਹੋਇਆ। ਹੁਨ ਉਹ ਰਲਕੇ ਸਲਾਹਾਂ ਕਰਣ ਲੱਗੇ ਜੋ ਇਸ ਨੂੰ ਕੀ ਪਹਿਲੇ ਕੰਮ ਦੇਈਏ ਹਾਕੂ ਬੋਲਿਆ ਏਸ ਨੂੰ ਦਾਣੇ ਪੀਹਣ ਪੁਰ ਲਾਓ ਜਿਸ ਕੰਮ ਥੀਂ ਮੈਂ ਵੱਡਾ ਲਾਚਾਰ ਹੋ ਰਿਹਾ ਹਾਂ, ਤਾਂ ਦੈਂਤ ਨੂੰ ਉਸਨੇ ਪੱਥਰ ਦੱਸੇ ਜਿਨਾਂ ਨਾਲ ਆਪ ਪੀਂਹਦਾ ਸਾ। ਪਰ ਦੈਂਤ ਨੂੰ ਤਾਂ ਏਹ ਕੰਮ ਬਾਲਾਂ ਦੀ ਖੇਡ ਪਰਤੀਤ ਹੋਇਆ ਤੇ ਹਾਕੂ ਸੋਚਨ ਲੱਗਾ ਜੇ ਚੱਕੀ ਵਰਗੇ ਦੋ ਚੌੜੇ ਪੱਥਰ ਲੱਭਣ ਤਾਂ ਦੈਂਤ ਬਾਹਲੀ ਚੋਖੀ ਕਾਰ ਕਰਲਵੇ। ਏਸ ਲਈ ਦੈਂਤ ਤੇ ਹਾਕੂ ਦੋਵੇਂ ਪਹਾੜ ਉੱਪਰ ਗਏ ਅਤੇ ਜਾ ਕੇ ਪੱਥਰ ਕੱਟਕੇ ਦੈਂਤ ਨੂੰ ਚੁਕਾ ਕੇ ਲੈ ਆਂਦੇ। ਜਦ ਪੱਥਰ ਠੀਕ ਲਗ ਗਏ ਤਾਂ ਦੈਂਤ ਇਉਂ ਕੰਮ ਕਰਣ ਲੱਗਾ ਜਿਵੇਂ ਸਦਾ ਏਹੋ ਕੰਮ ਕਰਦਾ ਸਾ। ਰਾਤ ਪਈ ਤਾਂ ਤੀਮਤ ਖਾਵੰਦ ਦੋਵੇਂ ਉਸ ਨੂੰ ਆਖਨ ਲੱਗੇ ਜੋ ਹੁਨ ਕੰਮ ਬੱਸਕਰ,ਤੇ ਜਾਕੇ ਸੌਂ ਬੈਠ