ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੫੫ )
ਪਰ ਉਹ ਨਾਂ ਮੰਨਿਆਂ। ਆਪ ਦੋਵੇਂ ਜਾ ਸੁੱਤੇ ਪਰ ਪਹਿਲੇ ਉਨ੍ਹਾਂ ਨੇ ਪਰਮੇਸ਼੍ਵਰ ਦਾ ਧੰਨਵਾਦ ਕੀਤਾ ਜਿਸ ਨੇ ਇਹੋ ਜਿਹਾ ਕਾਮਾ ਬਖ਼ਸ਼੍ਯਾ ਜੇਹੜਾ ਨਾਂ ਖਾਂਦਾ ਤੇ ਨਾਂ ਪੀਂਦਾ ਹੈ ਤੇ ਰਾਤ ਦਿਨੇ ਕੰਮ ਕਰਦਾ ਰਹਿੰਦਾ ਹੈ। ਕਾਲੂ ਬੁੱਢੇ ਦੀ ਗੱਲ ਟੁੱਕਕੇ ਪੁੱਛਣ ਲੱਗਾ ਜੋ ਉਸ ਅਜੈਬ ਦੈਂਤ ਦਾ ਕੀ ਨਾਓਂ ਹੈ? ਉੱਤਰ ਦਿਤੋਸੁ "ਵਹਿੰਦਾ ਪਾਣੀ"। ਕਿਰਪੀ ਬੋਲ ਉਠੀ ਕਿੱਡਾਲੰਮਾਂ ਨਾਓਂ ਹੇ ਮੈਂ ਤਾਂ ਇਹੋ ਜਿਹਾ ਕਦੀ ਨਾਓਂ ਨਹੀਂ ਸੁਣਿਆ। ਵਨਜਾਰਾ ਬੋਲਆ ਦੈਂਤਾਂ ਦੇ ਨਾਓਂ ਤੁਹਾਡੇ ਸਾਡੇ ਨਾਵਾਂ ਵਾਕਣ ਨਹੀਂ ਹੁੰਦੇ, ਪਰ ਸੱਚ ਮੰਨੋ ਇਹ ਨਾਓਂ ਅਰਥ ਵਾਲਾ ਹੈ ਪਰ ਹੁਨ ਤੁਸੀ ਮੈਨੂੰ ਕਹਾਨੀ ਕਰਨ ਦਿਓ॥
ο