ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੫੬ )
੩ "ਮਰੁਤ" ਦੈਂਤ
ਅਰਥਾਤ
॥ ਪੌਣ ॥
ਉਸ ਦੈਂਤ ਦੀ ਕਮਾਈ ਨਾਲ ਉਸ ਥਾਂ ਨੂੰ ਇੰਨਾ ਲਾਭ ਹੋਇਆ ਜੋ ਲਿਖਣ ਵਿੱਚ ਨਹੀਂ ਆਉਂਦਾ, ਪਰ ਭਾਵੇਂ ਸਭਨਾਂ ਨੂੰ ਲਾਹ ਹੋਇਆ, ਹਾਕੂ ਨੂੰ ਜਿਸਦਾ ਉਹ ਨੌਕਰ ਸਾ ਸਭ ਥੀਂ ਵਧੀਕ ਨਫ਼ਾ ਹੋਇਆ। ਇਸ ਗੱਲ ਥੀਂ ਹੋਰਨਾਂ ਲੋਕਾਂ ਨੇ ਇੱਕ ਵੇਹਲੇ ਦਿਨ ਰਲਕੇ ਮਤਾ ਪਕਾਇਆ ਤੇ ਸਾਰੇ ਬਾਹਰ ਫਿਰਨ ਚਲੇ ਗਏ ਜੋ ਕਦੇ ਕੋਈ ਹੋਰ ਦੈਂਤ ਟੱਕਰ ਪਵੇ ਤਾਂ ਕਾਮਾ ਰੱਖ ਲਈਏ "ਵਹਿੰਦੇ ਪਾਨੀ" ਪਾਸੋਂ ਭੀ ਬਤੇਰੀ ਪੁੱਛ ਗਿੱਛ ਕੀਤੀ ਕਿ ਇਸ ਟਾਪੂ ਵਿੱਚ ਹੋਰ ਵੀ ਹੈਨ ਕਿ ਨਾਂ,ਓਸਨੇ ਉੱਤਰ ਦਿੱਤਾ ਜੋ ਮੇਰਾ ਇਕ ਭਰਾ ਹੈ ਪਰ ਸਾਡਾ ਕਦੀ ਕਦਾਈਂ ਮੇਲ ਹੁੰਦਾ ਹੈ, ਮੈਂ ਮਦਾਨ ਵਿੱਚ ਅਨੰਦ ਲੈਨਾਂ ਤੇ ਓਹ ਬਹੁਤਾ ਪਰਬਤਾਂ ਤੇ ਰਹਿੰਦਾ ਹੈ। ਓਹ ਭੀ ਤੇਰੇ ਜਿੰਨਾ ਕੰਮ ਕਰ ਲੈਂਦਾ ਹੈ? ਦੈਂਤਨੇ ਉੱਤਰ ਦਿੱਤਾ ਹਾਂ ਜੇ ਪਰ