ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੩ )
ਤਦ ਕੌਰ ਦੇ ਉਸਤਾਦ ਨੇ ਜੋ ਉਸ ਵੇਲੇ ਉੱਥੇ ਆ ਪੁੱਜਾ ਸਾ ਗੱਦੀ ਨੂੰ ਝਾੜ ਪਾਕੇ ਆਖਿਆ "ਬੀਬਾ! ਅਜੇਹਾ ਰੁੱਖਾ ਨ ਹੋ, ਇਸ ਛੋਟੇ ਮਹਾਰਾਜ ਨੈ ਆਪਣੀ ਸਾਰੀ ਉਮਰ ਵਿੱਚ ਕਦੇ ਕਿਸੇ ਪੰਛੀ ਦਾ ਆਲ੍ਹਨਾ ਨਹੀਂ ਦੇਖਿਆ, ਬਹੁਤ ਚਿਰ ਤੋਂ ਵੇਖਣ ਦੀ ਚਾਹ ਰੱਖਦਾ ਹੈ, ਇਸਨੂੰ ਆਲ੍ਹਨੇ ਕੋਲ ਲੈ ਜਾ ਅਤੇ ਉਸਦਾ ਮਨ ਪਰਸੰਨ ਕਰ। ਉਹ ਉਸਨੂੰ ਹੱਥ ਨਹੀਂ ਲਾਵੇਗਾ ਨਿਰਾ ਅੱਖਾਂ ਨਾਲ ਦੇਖੇਗਾ?॥
ਮੁੰਡਾ ਖੜਾ ਹੋਗਿਆ ਅਤੇ ਆਦਰ ਭਾਓ ਨਾਲ ਪਰ ਕਰਾਰਾ ਹੋਕੇ ਆਖਿਓਸੁ “ ਮੈਨੂੰ ਬੜਾ ਅਰਮਾਨ ਹੈ, ਪਰ ਮੈਂ ਇਸਨੂੰ ਆਲ੍ਹਨਾ ਨਹੀਂ ਦਿਖਾਉਣਾ ਚਾਹੁੰਦਾ"। ਉਸਤਾਦ ਬੋਲਿਆ(ਇਹ ਤੇਰੀ ਜੋਰਾਵਰੀ ਹੈ, ਤੈਨੂੰ ਚਾਹੀਦਾ ਹੈ ਕਿ ਦੂਜਿਆਂ ਨੂੰ ਖੁਸ਼ ਕਰਣ ਵਿੱਚ ਆਪ ਬੀ ਖ਼ੁਸ਼ ਹੋਵੇਂ, ਫੇਰ ਆਪਣੇ ਕੌਰ ਸਾਹਿਬ ਨੂੰ"?
ਮੁੰਡੇ ਨੇ ਆਪਣੀ ਟੋਪੀ ਲਾਹਕੇ ਉੱਚੀ ਪੁੱਛਿਆ,“ਹੈਂ! ਇਹ ਛੋਟੇ ਮਹਾਰਾਜ ਕੌਰਸਾਹਿਬਹਨ? ਧੰਨ ਭਾਗ ਹਨ ਜੋ ਕੌਰ ਸਾਹਿਬ ਦੇ ਦਰਸ਼ਨ ਹੋਏ, ਪਰ ਮੈਂ ਆਲ੍ਹਨਾ ਨਹੀਂ ਵਿਖਾਲ ਸੱਕਦਾ ਭਾਵੇਂ ਮਹਾਰਾਜ ਸਾਹਿਬ ਆਪ ਚੱਲਕੇ ਆਉਣ"। ਉਸਤਾਦ ਨੈ ਪੁੱਛਿਆ