ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੦ )

ਹੈ ਜੋ ਓਹ ਕੇਹੜੇ ਪਾਸੇ ਜਾਨਾਂ ਚਾਹੁੰਦਾ ਹੈ। ਫੇਰ ਜਦ ਇਹ ਪਤਾ ਲੱਗਾ ਜੋ ਮਾਲ ਝਬਦੇ ਟਿਕਾਣੇ ਜਾ ਪਹੁੰਚ ਤਾਂਹੀਓ ਜੋ ਮਰੁਤ ਕਦੀ ਕਦੀ ਆਪਨਾ ਮਨ ਬਦਲਕੇ ਦੂਜੇ ਪਾਸੇ ਵਗ ਪੈਂਦਾ ਹੈ ਤੇ ਮਾਲ ਜਾਂ ਮੋੜਕੇ ਜਿੱਥੇ ਤੁਰਿਆ ਸਾ ਓਥੇ ਲੈ ਆਉਂਦਾ ਹੈ, ਨਹੀਂ ਤਾਂ ਕਿਸੇ ਹੋਰ ਪਾਸੇ ਲੈ ਜਾਂਦਾ ਹੈ। ਇਹ ਧੰਧਾ ਦਾਨੇ ਪੀਹਨ ਵਿੱਚ ਨਹੀਂ ਪੈਂਦਾ ਪਰ ਇਸ ਤੋਂ ਵਧਕੇ ਪਿੱਟਨਾਂ ਪੈ ਜਾਂਦਾ ਹੈ। ਜੋ ਮਰੁਤ ਹੋਰੀ ਕੰਮ ਨਹੀਂ ਕਰਦੇ ਤੇ ਪੱਤਰਾ ਹੋ ਜਾਂਦੇ ਹਨ ਤੇ ਨਜਰੀ ਨਹੀਂ ਆਉਂਦੇ॥

੪ ਭਾਫ ਦੈਂਤ

ਇਨ੍ਹਾਂ ਦੋਹਾਂ ਦੈਂਤਾਂ ਦੇ ਕਾਰਣ ਵਸਤੀ ਵਿੱਚ ਏਡਾ ਵਾਧਾ ਪਿਆ ਜੋ ਓਥੋਂ ਦੇ ਘਰਾਂ ਵਿੱਚ ਚੰਗੇ ਫ਼ਰਸ਼ ਤੇ ਸੋਹਨੇ ੨ ਬੂਹੇ ਬਾਰੀਆਂ ਲੱਗ ਗਏ,ਤੇ ਅਸਬਾਬ ਜਿਹਾ ਹਰ ਮੇਜਾਂ, ਕੁਰਸੀਆਂ, ਅਲਮਾਰੀਆਂ ਤੇ ਹੋਰ ਜੋ ਕੁਝ ਲੋੜੀਦਾ ਸਾ ਸਭ ਕੁਝ ਓਥੇ ਆ ਪਰਾਪਤ ਹੋਯਾ। ਇਸਤ੍ਰੀ ਪੁਰਖ ਜੋ ਹੁਨ ਅਤ ਔਖੇ ਕੰਮਾਂ ਥੀਂ ਛੁਟਕਾਰਾ ਪਾ ਚੁਕੇ ਸਾਨ,ਓ ਹੋਰਨਾਂ ਲਾਭਕਾਰੀ ਕੰਮਾਂ ਵਿੱਚ ਰੁੱਝਨ ਲੱਗ ਪਏ ਜਿਨ ਲਈ ਉਨ੍ਹਾਂ ਪਾਸ ਅੱਗੇ ਵੇਹਲ ਨ ਸਾ। ਇਸ ਕਾਰਣ