ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੧ )

ਓਹ ਲੋਕ ਹੋਰਨਾਂ ਦੈਂਤਾਂ ਦੇ ਲੱਭਨ ਦੀ ਚਾਹ ਕਰਦੇ ਸਨ ਤਾਂ ਕੋਈ ਅਨੋਖੀ ਗੱਲ ਨਾ ਸੀ॥

ਲੋਕਾਂ ਬਹੁਤੀ ਪੁੱਛ ਗਿੱਛ ਕੀਤੀ ਤਾਂ ਇਕ ਦਿਨ ਵਰੁਣ ਨੇ ਹੌਹੁਕਾ ਭਰਕੇ ਉੱਤਰ ਦਿਤਾ ਜੋ ਮੈਨੂੰ ਕੁ ਮੈਂ ਟਾਪੂ ਵਿੱਚ ਇੱਕ ਹੋਰ ਦੈਤ ਮਲੂਮ ਹੈ ਜੋ ਮੇਰਾ ਹੀ ਖਾਨਾਂ ਪੁੱਤਰ ਹੈ। ਮੈਨੂੰ ਛੱਡ ਗਿਆਂ ਹੋਇਆਂ ਉਸ ਨੂੰ ਕਰ ਵਰ੍ਹੇ ਹੋ ਚੁਕੇ ਹਨ, ਤੇ ਉਸ ਦਿਹਾੜੇ ਥੀਂ ਅੱਜ ਤਕ ਉਸ ਮੁੜ ਮੇਰੀ ਨਜ਼ਰ ਨਹੀਂ ਪਇਆ। ਉਸ ਦੀ ਮਾਂ ਅਜਿਹੇ ਕੁਲ ਦੀ ਸੀ ਤੇ ਉਹ ਸਦਾ ਮੇਰੇ ਨਾਲੋਂ ਆਪਨੇ ਨਾਨਕਿਆ ਨਾਲ ਹਿਤ ਕਰਦਾ ਸਾ। ਇਕ ਦਿਨ ਜਾਂ ਓਹ ਧੁੱਪ ਸੇਕ ਰਿਹਾ ਸੀ ਤਾਂ ਚਾਣਚਕ ਹੀ ਉਪਰਾਂਹ ਨੂੰ ਉੱਡ ਗਿਆ ਤੇ ਮੇਰੀ ਨਜਰੋਂ ਗੁੱਮ ਹੋ ਗ੍ਯਾ। ਲੋਕ ਬੋਲ ਉੱਠੇ ਤਾਂ ਏਸ ਟਾਪੂ ਨੂੰ ਭਾਵੇਂ ਉਹ ਛੱਡ ਗ੍ਯਾ ਹੈ, ਤੇ ਕਿਸੇ ਨੂੰ ਔਖਾ ਹੀ ਟੱਕਰੇਗਾ॥

ਓਨਾਂ ਵਿੱਚ ਇਕ ਵਾਸੂ ਨਾਮੇ ਵੱਡਾ ਉੱਦਮੀ ਮਨੁੱਖ ਸਾ, ਉਸ ਵੇਲੇ ਇਹ ਗੱਲਾਂ ਸੁਨਕੇ ਹੌਸਲਾ ਨਾ ਹਾਰਿਆ, ਓਹ ਅਕੱਲਾ ਹੀ ਵਰਣ ਦੇ ਪਾਸ ਗੱਲਾਂ ਬਾਤਾਂ ਕਰਨ ਮੁੜ ਆਇਆ, ਤੇ ਪਤਾ ਲੱਗਾ ਸੁ ਜੋ ਉਸ ਨੇ ਟਾਪੂ ਉੱਕਾਹੀ ਛੱਡ ਨਹੀਂ ਛੱਡਿਆ ਕਿੰਤੂ ਓਹਨੂੰ ਕਦੀ