ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੭ )

ਬੁੱਢਾ ਬੋਲਿਆ ਲੌ ਸੁਨੋ, ਪਰਮੇਸ਼੍ਵਰ ਨੇ ਮਨੁੱਖਾਂ ਨੂੰ ਕੰਮ ਵਿੱਚ ਮਦਤ ਕਰਨ ਲਈ ਦੈਂਤਾਂ ਵਾਲੀਆਂ ਸਮਰੱਥਾਂ ਬਖ਼ਸ਼ੀਆਂ ਹੈਨ। ਇਹ ਗੱਲ ਸੁਨਕੇ ਬਾਲ ਹਰਾਣ ਹੋ ਕੇ ਇਧਰ ਉਧਰ ਵੇਖਣ ਲੱਗ ਪਏ, ਜਾਨੇ ਹੋਈ ਦੈਂਤ ਹੁਨੇ ਨਜਰੀਂ ਪੈ ਜਾਂਦਾ ਹੈ। ਉਸਨੇ ਹਾਕੂ ਨੂੰ ਪੁੱਛਿਆ ਭਈ ਤੂੰ ਦੱਸ ਖਾਂ ਇਹ ਸਾਮ੍ਹਨੀ ਲੱਕੜਾਂ ਚੀਰਨ ਵਾਲੀ ਕਲਾ ਨੂੰ ਕੌਣ ਚਲਾਉਂਦਾ ਹੈ? ਓਹ ਬੋਲਿਆ ਕੋਈ ਭੀ ਨਹੀਂ। ਇਹ ਤਾਂ ਪਾਨੀ ਦੀ ਆਡ ਨਾਲ ਤੁਰਦੀ ਹੈ। ਹੁਨ ਦੱਸ ਖਾਂ ਪਾਨੀ ਦੀ ਆਡ ਬਿਨਾਂ ਰੋਟੀ ਟੁੱਕਰ, ਕੱਪੜੇ ਲੱਤੇ ਤੇ ਮਜੂਰੀ ਲੈਨ ਥੋਂ ਕੰਮ ਕਰਦੀ ਹੈ ਕਿ ਨਾਂ, ਹਾਕੂ ਸਿਰ ਖੁਰਕਨ ਲੱਗ ਪਇਆ ਤੇ ਮੁੜ ਬੋਲਿਆ, ਗੱਲ ਤਾਂ ਠੀਕ ਹੈ ਪਰ ਪਹਿਲੇ ਏਹ ਮੈਨੂੰ ਕਦੇ ਨਹੀਂ ਸੁੱਝੀ। ਵਣਜਾਰਾ ਬੋਲਿਆ 'ਵਰੁਣ' ਹੋਰ ਕੀ ਹੈ ਇਹ ਵਹਿੰਦੇ ਪਾਣੀ ਹੁੰਦਾ ਨਾਓਂ ਹੈ॥

ਇੱਕ ਮੁੰਡਾ ਬੋਲ ਉੱਠਿਆ ਭਲਾ ਵਹਿੰਦਾ ਪਾਣੀ ਲੱਕੜਾਂ ਤੇ ਵਸਤ ਵਲੇਵਾ ਕੀਕੁਰ ਚੁਕ ਲੈ ਜਾਂਦਾ ਹੈ ਜੀਕੁਰ ਵਰਣ ਲੈ ਜਾਂਦਾ ਸਾ? ਦੂਜੇ ਨੇ ਉੱਤਰ ਦਿੱਤਾ ਬੇੜੀ ਵਿੱਚ, ਕਿਉਂ ਤੈਨੂੰ ਚੇਤਾ ਨਹੀਂ ਜੋ ਉਸਦੀ ਪਿੱਠ ਉੱਤੇ ਇੱਕ ਡੂੰਘਾ ਸੰਦੂਕ ਚੀਜਾਂ ਪਾਉਣ