ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੭੧ )
ਵਰਹਾ ਸਭ ਥੀਂ ਵਧਕੇ ਦੇਣ ਨੂੰ ਤਿਆਰ ਸਾ। ਪਰ ਚੌਧਰੀ ਨੱਥਾ ਨਿਰੇ ਰੁਪਏ ਨ ਸਾ ਭਾਲਦਾ, ਓਹ ਸਭਨਾਂ ਗੱਲਾਂ ਥੀਂ ਵਧਕੇ ਭਲੇਮਾਨਸ, ਬੇਐਬ ਤੇ ਮੇਹਨਤ ਕਰਣ ਵਾਲੇ ਕਰਾਏਦਾਰ ਲੋੜਦਾ ਸਾ। ਬਿੱਲੇ ਨੂੰ ਸ਼ਰਾਬ ਪੀਤੀ ਹੋਈ ਤੇ ਝੂਠ ਬਕਦਾ ਹੋਯਾ ਦੇਖ੍ਯਾ ਹੋਇਆ ਸਾ, ਇਸ ਕਾਰਣ ਉਸਨੂੰ ਨਾਂਹ ਕਰ ਛੱਡੀ। ਬਿੱਲਾ ਕ੍ਰੋਧੀ ਹੋ ਕੇ ਇਹ ਗੱਲ ਬਕਦਾ ਚਲਾ ਗਿਆ, ਕੀ ਹੋਇਆ ਮੈਂ ਬਦਲਾ ਲੈ ਲਵਾਂਗਾ॥
ਦੁੂਸਰੇ ਦਿਨ ਚੌਧਰੀ ਨੱਥਾ ਆਪਨੇ ਘਰ ਦਿਆਂ ਨੂੰ ਨਾਲ ਲੈਕੇ ਨਵੀਂ ਦੁਕਾਨ ਵੇਖਨ ਗਿਆ ਜੋ ਹੁਣ ਤੀਕ ਤਾਂ ਬਣਕੇ ਤਿਆਰ ਹੋ ਚੁੱਕੀ ਹੋਵੇਗੀ, ਪਰ ਅੱਗੋਂ ਉਸਨੂੰ ਤਰਖਾਣ ਮਿਲਿਆ ਤੇ ਭੈੜਾ ਮੂੰਹ ਬਣਾ ਕੇ ਬੋਲਿਆ ਰਾਤੀ ਵੱਡੀ ਬਾਰੀ ਦੇ ਛੇ ਸ਼ੀਸ਼ੇ ਭੱਜ ਪਏ ਹਨ॥
ਹਾਂ ਭਾਵੇਂ ਤਾਂ ਬਿੱਲੇ ਨੇ ਬਦਲਾ ਲੈਣ ਲਈ ਭੰਨੇ ਹੋਣ, ਕਿਉਂ ਜੋ ਮੈਂ ਉਸਨੂੰ ਹੱਟ ਕਰਾਏ ਪੁਰ ਦੇਨ ਥੀਂ ਨਾਂਹ ਕਰ ਦਿੱਤੀ ਸੀ ਤੇ ਹੋਰਨਾਂ ਹਮਸਾਇਆਂ ਨੇ ਵੀ ਆਖਿਆ, ਜੇਹੜੇ ਬਿੱਲੇ ਨੂੰ ਜਾਨਦੇ ਸਨ, ਜੋ ਇਹ ਓਸੇ ਦਾ ਕੰਮ ਹੈ॥