ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੨ )

ਪਰ ਇਕ ਬਾਰਾਂ ਵਰ੍ਹਿਆਂ ਦੀ ਉਮਰ ਦਾ ਮੁੰਡ ਜੇਹੜਾ ਓਥੇ ਖਲਾ ਸਾ, ਅੱਗੇ ਵਧਕੇ ਆਖਣ ਲੱਗਾ ਭਾਵੇਂ ਬਿੱਲਾ ਮੈਨੂੰ ਭਾਉਂਦਾ ਨਹੀਂ, ਕਿਉਂ ਜੋ ਇਕ ਦਿਨ ਜਦੋਂ ਉਸਨੇ ਦਾਰੂ ਪੀਤਾ ਹੋਇਆ ਸਾ, ਮੈਨੂੰ ਮਾਰਿਆ ਸਾ ਪਰ ਤਾਂਵੀ ਜੇਹੜਾ ਕੰਮ ਉਸਨੇ ਕੀਤਾ ਨਾ ਹੋਵੇ ਉਹ ਉਸ ਸਿਰ ਕਾਸ ਨੂੰ ਥੱਪਣਾ ਚਾਹੀਦਾ ਹੈ। ਰਾਤੀਂ ਓਹ ਇੱਥੋਂ ਛੀਆ ਕੋਹਾਂ ਪੁਰ ਗਿਆ ਹੋਯਾ ਸੀ ਤਾਂ ਉਸਨੇ ਸ਼ੀਸ਼ੇ ਕੀ ਕਰ ਭੰਨਣੇ ਹੋਨਗੇ, ਉਹ ਤਾਂ ਆਪਣੇ ਮਾਮੇ ਦੇ ਘਰ ਰਾਤੀ ਸੁੱਤਾ। ਸੋ ਮੈਂ ਜਾਨਦਾ ਹਾਂ ਉਸਨੂੰ ਤਾਂ ਏਸ ਮਾਮਲੇ ਦਾ ਪਤਾ ਨਹੀਂ॥

ਮੁੰਡੇ ਦੀ ਸਾਫ਼ ਗੱਲ ਚੌਧਰੀ ਨੂੰ ਭਲੀ ਲੱਗੀ ਜਾਂ ਓਸ ਜਾਤਾ ਜੋ ਮੁੰਡਾ ਪੌੜੀਆਂ ਵੱਲ ਚਾਹ ਨਾਲ ਤਕ ਹੈ ਤਾਂ ਉਸਨੇ ਪੁੱਛਿਆ, ਮੰਡਿਆ ਮਕਾਨ ਵੇਖਨਾਂ ਚਾਹੁਣ ਹੈਂ? ਮੁੰਡੇ ਆਖਿਆ ਜੀ ਹਾਂ ਚਾਹਨਾਂ ਹਾਂ, ਚੌਧਰੀ ਕਿਹਾ ਜਾ ਅੰਦਰ ਜਾ ਵੜ, ਮੁੰਡਾ ਦੌੜਕੇ ਪੌੜੀਆਂ ਜਾ ਚੜ੍ਹਿਆ। ਇਕ ਚੁਬਾਰਿਓਂ ਦੂਜੇ ਚੁਬਾਰਿਓਂ ਚਾਈ ਫਿਰ ਨਿਕਲਿਆ। ਜਾਂ ਚੁਖੰਡੀ ਉੱਤੇ ਚੜ੍ਹਿਆ ਤਾਂ ਫੜ ਫੜ ਦੀ ਆਵਾਜ਼ ਛੱਤ ਵੱਲ ਦੀ ਸੁਨਕੇ ਤ੍ਰਿਬਕ ਉੱਠਿਆ