ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੩ )

ਮੁੜ ਉੱਪਰ ਵੱਲ ਤੱਕਿਆ ਤਾਂ ਇਕ ਚਿੱਟਾ ਕਬੂਤਰ ਉਡਦਾ ਨਜਰ ਪਇਆ ਜੇਹੜਾ ਭੌਂ ਚੌਂ ਕੇ ਪੌੜੀ ਵੱਲੋਂ ਦੀ ਨਿਕਲਗਿਆ। ਪਰ ਤਰਖਾਣ ਚੌਧਰੀ ਨਾਲ ਪੌੜੀਓਂ ਉਤਰ ਕੇ ਹੇਠਲੀ ਥਾਂ ਗੱਲਾਂ ਕਰਦਾ ਸੀ ਅਤੇ ਕਬੂਤਰ ਨੂੰ ਵੇਖਕੇ ਬੋਲਿਆ ਲੌ ਦੇਖ ਲੋ! ਇੱਸੇ ਬਾਰੀ ਦੇ ਸ਼ੀਸ਼ੇ ਤੋੜੇ ਹਨ, ਹੁਣ ਏਹ ਕਾਬੁ ਆਗਿਆ ਹੈ ਤੇ ਮੈਂ ਇਸਦਾ ਗਿੱਚੀ ਹੁਨੇ ਮਰੋੜਨਾ ਹਾਂ। ਮੁੰਡਾ ਜੇਹੜਾ ਚੁਖੰਡੀ ਉੱਤੇ ਦੌੜਿਆ ਆ ਗਿਆ ਸਾ, ਆਖਣ ਲੱਗਾ ਤਾਂ ਜੀ ਇਸਦੀ ਗਿੱਚੀ ਨਾ ਮਰੋੜੋ, ਬਾਰੀ ਏਸ ਨਹੀਂ ਭੰਨੀ ਓਹ ਤਾਂ ਮੈਂ ਭੰਨੀ ਹੈ॥

ਚੌਧਰੀ ਬੋਲਿਆ, ਤੂੰ ਬਾਰੀ ਭੰਨਨ ਨੂੰ ਕੀਕੁਰ ਆਇਆ ਸਾ? ਜੇ ਤੁਸੀ ਚੁਖੰਡੀ ਵਿੱਚ ਚੱਲੋ ਤਾਂ ਮੈਂ ਤੁਸਾਨੂੰ ਦੱਸ ਦੇਵਾਂ,ਚੌਧਰੀ ਨੱਥਾ ਚੁਖੰਡੀ ਤੇ ਗਿਆ ਅਤੇ ਮੁੰਡੇ ਨੇ ਇਕ ਟੁੱਟਾ ਹੋਇਆ ਸ਼ੀਸ਼ਾ ਦੱਸਿਆ ਜੇਹੜਾ ਓਸ ਪਾਸੇ ਵੱਲ ਸਾ ਜਿਸਦੇ ਹੇਠ ਇੱਕ ਬੰਜਰ ਜ਼ਮੀਨ ਸੀ ਜਿਸਦੇ ਉੱਪਰ ਪਿੰਡ ਦੇ ਮੁੰਡੇ ਖੇਡਿਆ ਕਰਦੇ ਨੇ। ਮੁੰਡੇ ਨੇ ਆਖਿਆ ਕੱਲ ਰਾਤੀ ਜਦ ਅਸੀਂ ਖੇਡ ਰਹੇ ਸੇ ਤਾਂ ਮੈਂ ਗੇਂਦ ਸੁੱਟਿਆ ਪਰ ਉਹ ਮੁੜਨ ਲੱਭਾ