ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੭੫ )
ਤਰਖਾਣ ਬੋਲ ਉੱਠਿਆ ਜੀ ਇਸ ਤਾਂ ਆਪਣੇ ਪਾਸ ਕਦੀ ਕੁਝ ਨਹੀਂ ਰੱਖਿਆ, ਜੋ ਖੱਟਦਾ ਹੈ ਸਾਰਾ ਆਪਨੇ ਗਰੀਬਾਂ ਮਾਪਿਆਂ ਨੂੰ ਦੇ ਛਡਦਾ ਹੈ॥
ਮੁੰਡੇ ਦਾ ਨਾਓਂ ਸੋਭਾ ਸਾ। ਜਦ ਓਹ ਚਲਿਆ ਤਾਂ ਚੌਧਰੀ ਨੇ ਤਰਖਾਨ ਕੋਲੋਂ ਓਹਦਾ ਕੁਝ ਹਾਲ ਪੁੱਛਿਆ, ਉਸਨੇ ਸੁਨਾਇਆ ਜੋ ਉਸ ਦੇ ਮਾਪਿਆਂ ਨੂੰ ਇੱਥੇ ਵਸਦਿਆਂ ਚਿਰ ਨਹੀਂ ਹੋਇਆ ਪਹਿਲੇ ਤਾਂ ਖੇਤੀ ਕਰਦੇ ਸਨ, ਪਰ ਮਰੀ ਪੈਨੇ ਕਰਕੇ ਉਨ੍ਹਾਂ ਦੀਆਂ ਗਾਈਆਂ ਮਰਗਈਆਂ ਤੇ ਮਾਮਲਾ ਦੇਨ ਜੋਗੇ ਵੀ ਨਾਂ ਰਹੇ, ਤਾਂ ਓਨਾਂ ਇਸ ਪਿੰਡ ਵਿਚ ਇਕ ਛੋਟੀ ਜੇਹੀ ਹੱਟ ਕੱਢ ਲਈ। ਲੋਕ ਉਨ੍ਹਾਂ ਦੀ ਵਡਿਆਈ ਕਰਦੇ ਹਨ ਅਤੇ ਸੋਭਾ ਸਭਨਾਂ ਨੂੰ ਭਾਉਂਦਾ ਹੈ। ਤਰਖਾਣ ਬੋਲਿਆ ਇਸ ਦਾ ਕੰਮ ਚਲ ਪਏਗਾ, ਇਹ ਵੇਹਲਿਆਂ ਪਾਸ ਨਹੀਂ ਬੈਠਦਾ ਤੇ ਮੈਂ ਇਸਨੂੰ ਛੋਟਿਆਂ ਹੁੰਦਿਆਂ ਥੀਂ ਜਾਣਦਾ ਹਾਂ, ਏਸਨੇ ਕਦੀ ਝੂਠ ਨਹੀਂ ਬੋਲਿਆ॥
ਇਹ ਗੱਲ ਸੁਨਕੇ ਚੌਧਰੀ ਨੱਥਾ ਅਜਿਹਾ ਪ੍ਰਸੰਨ ਹੋਇਆ ਜੋ ਉਸ ਆਪਨੇ ਮਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਦੀ ਸਲਾਹ ਕਰ ਲਈ। ਇੱਚਰ ਸੋਭਾ ਚਿੱਟਾ ਕਬੂਤਰ ਓਸ ਤੀਮਤ ਪਾਸ ਲੈ ਗਿਆ ਜਿਸਦਾ ਓਹ