ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੭੭ )
ਪਾਸੋਂ ਆਪਣੀਆਂ ਹੁੰਡੀਆਂ ਭੇਜਨ ਲਈ ਕਬੂਤਰ ਮੰਗ ਲੈ ਜਾਂਦੇ ਸਨ। ਇਕ ਵਾਰ ਇਕ ਚੋਰਾਂ ਦੀ ਮੰਡਲੀ ਨੇ, ਜਿਸ ਵਿੱਚ ਬਿੱਲਾ ਭੀ ਸਾ, ਉਸ ਕਬੂਤਰ ਦੀ ਬਾਬਤ ਜੋ ਸੁਨਿਆ ਤਾਂ ਓਨਾਂ ਸਮਝਿਆ ਜੋ ਏਹ ਤਾਂ ਸਾਡੇ ਚੰਗਾ ਕੰਮ ਆਉਗਾ ਇਸ ਕਾਰਣ ਬਿੱਲੇ ਨੂੰ ਜੇਹੜਾ ਉੱਨੀਆਂ ਵਰ੍ਹਿਆਂ ਦਾ ਸਾ, ਓਹ ਕਬੂਤਰ ਮੁੱਲ ਲੈਨ ਭੇਜਿਆ॥
ਪਰ ਸੋਭੇ ਨੇ ਆਪਨਾ ਚਿੱਟਾ ਕਬੂਤਰ ਦੇਨਾ ਨਾ ਮੰਨਿਆਂ ਤੇ ਬਹੁਤ ਇਸ ਪਿੱਛੇ ਜੋ ਬਿੱਲਾ ਉਸਨੂੰ ਬਹੁਤ ਡਰਾਉਣ ਤੇ ਡਾਟਨ ਲਗ ਪਇਆ ਸਾ। ਜਦ ਚੋਰਾਂ ਨੇ ਸੁਨਿਆਂ ਤਾਂ ਇਕ ਉਨ੍ਹਾਂ ਵਿੱਚੋਂ ਬੋਲਿਆ, ਹੱਛਾ ਭਲੀ ਤਰ੍ਹਾਂ ਨਹੀਂ ਦੇਂਦਾ ਤਾਂ ਦੂਜੀ ਤਰ੍ਹਾਂ ਲੈ ਲਵਾਂਗੇ। ਥੋੜਿਆਂ ਹੀ ਦਿਹਾੜਿਆਂ ਮਗਰੋਂ ਉਹ ਕਬੂਤਰ ਗੁਆਚ ਗਿਆ॥
ਚੋਰ ਪਹਿਲੇ ਤਾਂ ਉਸਨੂੰ ਸਮਰਾਲੇ ਪਾਸੋਂ ਕਿਤੇ ਦੂਰ ਸਾਰੀ ਲੈ ਗਏ ਤੇ ਉਥੇ ਹੀ ਉਸਨੂੰ ਸੁਨੇਹੇ ਪੱਤਰੇ ਲੈ ਜਾਣ ਲਈ ਸੇਧ ਲਿਆ। ਮਗਰੋਂ ਜਦ ਉਨਾਂ ਜਾਤਾਂ ਜੋ ਹੁਣ ਤਾਂ ਉਹ ਆਪਣਾ ਪੁਰਾਣਾ ਘਰ ਅਤੇ ਮਾਲਕ ਦੁਹਾਂ ਨੂੰ ਭੁਲ ਗਿਆ ਹੈ ਤਾਂ ਓਹ ਨੇੜੇ ੨ ਥਾਵਾਂ ਤੇ ਉਸ ਪੰਛੀ ਨੂੰ ਛੱਡਨ ਲੱਗ ਪਏ॥