ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੯ )

ਆਈਏ। ਜਾਨ ਥੀਂ ਪਹਿਲੇ ਉਨ੍ਹਾਂ ਕਬੂਤਰ ਨੂੰ ਤਾਕੀ ਵਿੱਚ ਬੰਦ ਕਰ ਛੱਡਿਆ ਜੋ ਹੋਰ ਕੋਈ ਕਬੂਤਰ ਨੂੰ ਵੇਖ ਨਾ ਲਵੇ॥

ਚੌਧਰੀ ਨੇ ਪੁਲੀਸ ਦੇ ਸਿਪਾਹੀ ਸੱਦ ਲਏ ਤੇ ਆਪਨੇ ਨੌਕਰਾਂ ਨੂੰ ਹਥਿਆਰ ਸਜਾ ਦਿੱਤੇ। ਚੋਰ ਕੋਈ ਇਕ ਵਜੇ ਰਾਤ ਨੂੰ ਆਏ ਤੇ ਬੂਹਾ ਭੰਨ ਕੇ ਅਫ਼ੋਕ ਹੀ ਅੰਦਰ ਆ ਵੜੇ ਜਿੱਥੇ ਘਰ ਵਾਲੇ ਸਾਰੇ ਹੀ ਸੁੱਤੇ ਹੋਏ ਜਾਪਦੇ ਸਨ, ਪਰ ਤਾਹੀਓਂ ਜੋ ਓਹ ਅੰਦਰੋਂ ਝਟ ਨਾਲ ਫੜੇ ਗਏ ਤੇ ਉਨ੍ਹਾਂ ਨੂੰ ਜੇਲਖਾਨੇ ਪੁਚਾ ਦਿੱਤਾ॥

ਸੋਭੇ ਤੇ ਓਸਦੇ ਪਿਉ ਨੂੰ ਚੌਧਰੀ ਬਤੇਰਾ ਦੇ ਰਿਹਾ ਪਰ ਓਨ੍ਹਾਂ ਕੁਝ ਨਾ ਲਿਆ ਚੌਧਰੀ ਨੇ ਆਖਿਆ ਕਾਕਾ ਥੋੜੇ ਦਿਨਾਂ ਲਈ ਆਪਨਾ ਕਬੂਤਰ ਮੇਰੇ ਪਾਸ ਛੱਡ ਜਾ ਮੁੰਡੇ ਆਖਿਆ ਜੀ ਤੁਹਾਡਾ ਹੀ ਹੈ ਜਮ ਜਮ ਰਖ ਲਓ॥

ਕੁਝ ਦਿਨਾਂ ਬੀਤਿਆਂ ਪਿੱਛੋਂ ਚੌਧਰੀ ਸੋਭੇ ਦੇ ਘਰ ਗਿਆ ਤੇ ਉਨ੍ਹਾਂ ਨੂੰ ਆਖਿਆ ਮੇਰੇ ਮਗਰ ਮਗਰ ਆਓ, ਓਹ ਉਸਦੇ ਨਾਲ ਤੁਰ ਪਏ, ਜਾਂ ਨਵੀਂ ਹੱਟ ਦੇ ਸਾਹਮਨੇ ਜਾ ਖਲੋਤੇ, ਤਰਖਾਣ ਨੇ ਉਸ ਵੇਲੇ ਇਕ ਨਾਓਂ ਵਾਲਾ ਪੱਟੜਾ ਹੱਟੀ ਦੇ ਬੂਹੇ ਉੱਤੇ ਟੰਗਿਆ ਜੇਹੜਾ ਤੱਪੜ ਦੇ ਟੋਟੇ ਨਾਲ ਢੱਕਿਆ ਸਾ॥