ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੮੦ )
ਚੌਧਰੀ ਨੇ ਸੋਭੇ ਨੂੰ ਆਖਿਆ, ਜਾ ਪੌੜਸਾਂਗ ਦੇ ਉੱਪਰ ਚੜ੍ਹਕੇ ਪਟੜੇ ਨੂੰ ਸਿੱਧਾ ਕਰਦੇ, ਕਿਹਾ ਪੁੱਠਾ ਲੱਗਿਆ ਹੋਇਆ ਹੈ। ਹਾਂ, ਹੁਣ ਠੀਕ ਹੋ ਗਿਆ ਹੈ, ਲੈ ਹੁਨ ਤੱਪੜੀ ਖਿੱਚ ਸਟ, ਦੇਖੀਏ ਹੇਠ ਕੀ ਹੈ। ਮੁੰਡੇ ਨੇ ਇਉਂ ਹੀ ਕੀਤਾ ਤੇ ਵੇਖਿਓ ਸੁ ਜੋ ਪਟੜੇ ਦੇ ਸਿਰੇ ਉੱਤੇ ਚਿੱਟੇ ਕਬੂਤਰ ਦੀ ਮੂਰਤ ਸੀ ਤੇ ਹੇਠ ਉਸਦੇ ਸੋਭੇ ਦਾ ਨਾਓਂ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸਾ ਖਵਰਦਾਰ ਕਿਧਰੇ ਡਿੱਗ ਕੇ ਗਰਦਨ ਨਾ ਤੋੜ ਲਈਂ ਸਰਜ ਨਾਲ ਉਤਰ ਆ ਤੇ ਆਪਨੇ ਪਿਓ ਨੂੰ ਵਧਾਈ ਦੇਹ ਜੋ ਤਿਸ ਨਵੀਂ ਦੁਕਾਨ ਦਾ ਚਿੱਟਾ ਕਬੂਤਰ ਅੱਜ ਥੀਂ ਮਾਲਕ ਬਣ ਗਿਆ ਹੈ॥
ਤੇ ਮੈਂ ਉਸ ਨੂੰ ਵਧਾਈ ਦੇਨਾਂ ਜੋ ਉਸਦਾ ਤੇਰੇ ਵਰਗਾ ਪੁੱਤ੍ਰ ਹੈ॥