ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੪ )

ਸਾਰੇ ਦੇਖਿਆ ਤੇ ਓਹ ਕਾਠ ਦਾ ਕੁੱਲਾ ਲੱਭ ਲੀਤਾ ਜੋ ਕੋਈ ਡੇਢ ਕੁ ਮੀਲ ਕੰਢਿਓਂ ਅੰਦਰ ਨੂੰ ਸਾ ਓਹ ੩੬ ਫੁੱਟ ਲੰਮਾ ਤੇ ੧੮ ਫੁੱਟ ਚੌੜਾ ਤੇ ਉੱਚਾ ਸਾ ਤੇ ਉਸ ਦੇ ਅੰਦਰ ਇਕ ਕੋਠੜੀ ਸੀ, ਦੋ ਬੂਹੇ, ਇਕ ਬਾਹਰੋਂ ਆਉਨਦਾ ਦੂਜਾ ਕੋਠੜੀ ਵਿੱਚ ਜਾਵਨਦਾ ਤੇ ਉਸ ਵਿੱਚ ਇਹ ਸੁਖ ਸੀ ਜੋ ਇਕ ਵਾਰੀ ਗਰਮ ਕਰ ਲਵੋ ਤਾਂ ਮੁੜ ਚਿਰ ਸਾਰਾ ਗਰਮ ਰਹਿੰਦਾ ਸਾ। ਵੱਡੇ ਦਲਾਨ ਵਿੱਚ ਇਕ ਮਿੱਟੀ ਦੀ ਅੰਗੀਠੀ ਸੀ ਜੇਹੜੀ ਰੂਸੀਆਂ ਦੀ ਕਤਾ ਦੀ ਬਨੀ ਹੋਈ ਸੀ, ਇਹ ਚਿਮਨੀਓਂ ਬਗੈਰ ਤੰਦੂਰ ਵਾਂਗ ਸੀ ਤੇ ਕਦੀ ਚੁਲ੍ਹੇ, ਕਦੀ ਅੰਦਰ ਗਰਮ ਕਰਨ ਲਈ ਕੰਮ ਆਉਂਦੀ ਸੀ, ਤੇ ਰੂਸੀ ਜ਼ਿਮੀਂਦਾਰਾਂ ਦੀ ਜੀਕੁਰ ਚਾਲ ਹੈ ਠੰਡਾਂ ਵਿੱਚ ਉਸਦੇ ਉੱਪਰ ਸੌਂ ਰਹਿੰਦੇ ਹਨ। ਉਹ ਮਲਾਹ ਕੁੱਲੇ ਨੂੰ ਲੱਭਕੇ ਵੱਡੇ ਪ੍ਰਸੰਨ ਹੋਏ ਪਰ ਚਿਰਦਾ ਬਣਿਆ ਹੋਯਾ ਹੋਣ ਕਰਕੇ ਮੀਂਹਾਂ ਪਾਣੀਆਂ ਨਾਲ ਟੁੱਟਾ ਭੱਜਾ ਹੋਯਾ ਸਾ। ਪਰ ਉਨ੍ਹਾਂ ਰਾਤ ਜੀਕਰ ਹੋ ਸਕਿਆ ਗੁਜਾਰ ਲਈ॥

ਦੂਜੇ ਦਿਨ ਸਵੇਰੇ ਮੂੰਹ ਹਨੇਰੇ ਓਹ ਕੰਢੇ ਵੱਲ ਵਗ ਪਏ ਜੋ ਝਬਦੇ ਨਾਲ ਆਪਣੇ ਸੰਗੀਆਂ ਨੂੰ