ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੫ )

ਆਪਣੀ ਜਿੱਤ ਦੱਸੀਏ ਤੇ ਨਾਲੇ ਜਹਾਜ ਵਿੱਚੋਂ ਦਾਰੂ ਸਿੱਕਾ ਰਸਤ ਤੇ ਹੋਰ ਲੋੜਵੰਦ ਚੀਜਾਂ ਲੈ ਆਈਏ,ਜਿਸ ਕਰਕੇ ਸਿਆਲਾ ਉਸ ਟਾਪੂ ਵਿੱਚ ਸੌਖਾ ਕੱਟਿਆ ਜਾਏ। ਹੁਨ ਤੁਸੀਂ ਆਪਣੇ ਜੀ ਵਿੱਚ ਵਿਚਾਰ ਕੇ ਦੇਖੋ ਜੋ ਉਨ੍ਹਾਂ ਨਿਮਾਣਿਆਂ ਦੇ ਭਾ ਦਾ ਕਿਹਾ ਕੁ ਵਖਤ ਪਇਆ ਤੇ ਉਨ੍ਹਾਂ ਦੇ ਕਲੇਜੇ ਵਿੱਚ ਕਿਹਾਕੁ ਭਾਂਬੜ ਬਲਿਆ ਹੋਵੇ ਗਾ ਜਾਂ ਕੰਢੇ ਪੁਰ ਜਾਕੇ ਵੇਖਿਆ ਹੋਵੇਗਾ ਕਿ ਨਾਂ ਓਥੇ ਜਹਾਜ ਤੇ ਨਾਂ ਬਰਫ, ਜਿਸਨੇ ਸਾਰੇ ਸਮੰਦ੍ਰ ਨੂੰ ਢੱਕਿਆ ਹੋਇਆ ਸਾ, ਕੁਝ ਵੀ ਨ ਸਾ। ਉਸ ਰਾਤ ਡਾਢਾ ਝੱਖੜ ਝੁਲਿਆ ਸਾ, ਤੇ ਭਾਵੇਂ ਇਹ ਉਪੱਦਰਵ ਉਸੇ ਸਬਬ ਹੋਇਆ। ਪਰ ਇਹ ਕਹਿਆ ਨ ਸਾ ਜਾਂਦਾ ਜੋ ਵਾਓ ਕਰਕੇ ਉੱਠੀਆਂ ਹੋਈਆਂ ਠਾਠਾਂ ਦੇ ਧੱਕੇ ਨਾਲ ਬਰਫ ਦੇ ਟਿੱਲਿਆਂ ਨੇ, ਜਿਨ੍ਹਾਂ ਨਾਲ ਪਹਿਲੇ ਜਹਾਜ ਘਿਰਿਆ ਹੋਯਾ ਸਾ, ਬੇੜੇ ਨੂੰ ਚੂਰ ਕਰ ਛੱਡਿਆ, ਜਾਂ ਵਾਉ ਦੇ ਜੋਰ ਨਾਲ ਓਹ ਵਡੇ ਪਾਣੀ ਵਿੱਚ ਜਾ ਪਇਆ, ਕਿਉਂ ਜੋ ਇਹੋ ਜਿਹੀ ਬਾਤ ਅਕਸਰ ਸਮੁੰਦਰਾਂ ਵਿੱਚ ਹੋ ਜਾਂਦੀ ਹੈ। ਭਾਵੇਂ ਕੁਝ ਹੋਇਆ ਓਨ੍ਹਾਂ ਮੁੜ ਜਹਾਜ ਨੂੰ ਨਾ ਡਿੱਠਾ ਤੇ ਓਹਦੀ ਮੁੜ ਕੋਈ ਖਵਰ ਨਾ ਲੱਗਨ ਥੀਂ ਏਹ ਪਰਤੀਤ ਹੁੰਦਾ ਹੈ ਜੋ ਉਸਦੇ ਸਾਰੇ ਜਾਤਰੂ ਡੁੱਬ ਮੋਏ