ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੬ )

ਇਸ ਅਨਰਥ ਦੀ ਗੱਲ ਦੇ ਕਾਰਣ ਓਹ ਚਾਰੇ ਅਨਾਥ ਨਿਰਾਸੇ ਹੋਕੇ ਉਸ ਕੁੱਲੇ ਵੱਲ ਮੁੜ ਗਏ ਅਤੇ ਨਿਮਾਨੇ ਨਿੱਮੋ ਝੂਨੇ ਹੋਕੇ ਓਨ੍ਹਾਂ ਨੇ ਉਸ ਟਾਪੂ ਵਸੇਰਾ ਕਰਲਿਆ॥

ਪਹਿਲੇ ਪਹਿਲ ਉਨ੍ਹਾਂ ਨੂੰ ਕੁੱਲੇ ਦੀ ਮੁਰੰਮਤ ਅਤੇ ਖਾਣਾ ਦਾਣਾ ਇਕੱਠਾ ਕਰਨ ਦਾ ਉੱਦਮ ਕਰਨ ਵੱਲ ਧਿਆਨ ਆਇਆ। ਬਾਰਾਂ ਫੈਰਾਂ ਨਾਲ ਓਨ੍ਹਾਂ ਨੇ ਓਨੇ ਹੀ ਪਾਹੜੇ ਮਾਰੇ ਜੇਹੜੇ ਓਹਨਾਂ ਦੀ ਕਿਸਮਤ ਨੂੰ ਓਸ ਟਾਪੂ ਪੁਰ ਬਹੁਤ ਸਾਰੇ ਰਹਿੰਦੇ ਸਨ। ਪਹਿਲੇ ਤੁਹਾਨੂੰ ਆਖ ਚੁਕੇ ਹਾਂ ਜੋ ਜੇਹੜਾ ਕੁੱਲਾ ਓਹਨਾਂ ਮਲਾਹਾਂ ਨੂੰ ਚੰਗਿਆਂ ਨਸੀਬਾਂ ਨਾਲ ਲੱਭ ਪਇਆ ਸਾ, ਓਹ ਕੁਝ ਖਸਤਾ ਹੋਇਆ ਹੋਇਆ ਸਾ। ਫੱਟਾਂ ਦੇ ਮੇਲ ਦੀਆਂ ਥਾਵਾਂ ਵਿੱਚ ਝੀਤਾਂ ਪੈ ਗਈਆਂ ਸਨ ਤੇ ਓਨ੍ਹਾਂ ਦੇ ਅੰਦਰੋਂ ਪੌਣ ਆ ਵੜਦੀ ਸੀ ਪਰ ਉਨ੍ਹਾਂ ਪਾਸ ਕੁਹਾੜੀ ਸੀ ਤੇ ਲੱਕੜ ਸਾਬਤ ਰਹੀ ਹੋਈ ਸੀ, ਇਸ ਕਾਰਣ ਓਹ ਸਭ ਕੁਝ ਠੀਕ ਹੋ ਗਿਆ, ਕਿਉਂ ਜੋ ਓਸ ਟਾਪੂ ਉੱਤੇ ਥਾਂ ਥਾਂ ਜਾਲਾ ਜੰਮਿਆ ਹੋਇਆ ਸਾ ਤੇ ਓਸਦੇ ਨਾਲ ਸਾਰੀਆਂ ਝੀਤਾਂ ਬੰਦ ਕਰ ਲਈਆਂ। ਇਸ ਮੁਰੰਮਤ ਕਰਨ ਨਾਲ ਓਨਾਂ ਗਰੀਬਾਂ ਨੂੰ ਬਹੁਤ ਖੇਚਲ ਨ ਹੋਈ ਕਿਉਂ ਜੋ ਰੂਸੀ ਜ਼ਿਮੀਂਦਾਰ ਲੋਕ ਸਾਰੇ ਤਰਖਾਣਾਂ ਕੰਮ ਜਾਣਦੇ