ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੮ )

ਮੁੱਕਣ ਪੁਰ ਆ ਗਿਆ ਸਾ ਤੇ ਚਿੰਤਾ ਕਰ ਰਹੇ ਸੇ ਜੋ ਅਸੀਂ ਹੁਣ ਕੀ ਕਰਾਂਗੇ, ਭੁੱਖੇ ਮਰ ਜਾਵਾਂਗੇ। ਇਕ ਹੋਰ ਗੱਲ ਚੰਗੀ ਏਹ ਹੋਈ ਜੋ ਚੀਲ ਦੇ ਦਰਖਤ ਦੀ ਇੱਕ ਜੜ੍ਹ ਕੰਢਿਓਂ ਲੱਭੀ ਜੇਹੜੀ ਧੁਣਖੀ ਵਾਂਗ ਸੀ, ਓਨ੍ਹਾਂ ਨੇ ਓਸਨੂੰ ਛੁਰੀ ਨਾਲ ਸਫਾ ਕਰਕੇ ਉਸਦਾ ਧਣਖ ਬਣਾ ਲਿਆ, ਪਰ ਹੁਣ ਰੋਂਦੇ ਤੇ ਬਾਣਾਂ ਦੀ ਲੋੜ ਰਹੀ। ਪਰ ਓਹ ਜਾਣਦੇ ਨ ਸੇ ਇਹ ਕਿਸ ਪ੍ਰਕਾਰ ਨਾਲ ਬਨਾਈਏ, ਸੋ ਪਹਿਲੇ ਉਨ੍ਹਾਂ ਨੇ ਦੋ ਬਰਛੀਆਂ ਤਿਆਰ ਕਰਣ ਦੀ ਸਲਾਹ ਕੀਤੀ ਜੋ ਰਿੱਛਾਂ ਤੋਂ ਤਾਂ ਬਚ ਰਹੀਏ ਜਿਨ੍ਹਾਂ ਦਾ ਬਾਹਲਾ ਡਰ ਤੇ ਜੇਹੜੇ ਡਾਹਡੇ ਜਾਲਮ ਸੇ। ਜਾਂ ਉਨ੍ਹਾਂ ਜਾਤਾ ਜੋ ਹਥੌੜੇ ਬਗੈਰ ਨਾ ਬਰਛੀਆਂ ਤੇ ਨਾਂ ਤੀਰਾਂ ਦੇ ਫਲ ਬਨ ਸਕਦੇ ਹਨ ਤਾਂ ਓਨ੍ਹਾਂ ਨੇ ਓਸ ਕੁੰਡੀ ਦੇ ਸਿਰੇ ਨੂੰ ਕੱਟਕੇ ਹਥੌੜੇ ਵਰਗਾ ਬਨਾ ਲਿਆ। ਜੇਹੜਾ ਓਸਦਾ ਬਿਚਕਾਰ ਕਰਕੇ ਇਕ ਛੇਕ ਸਾ ਓਸਨੂੰ ਮੇਖ ਠੋਕ ੨ ਕੇ ਚੌੜਾ ਕਰ ਲੀਤਾ, ਏਸ ਵਿੱਚ ਦਸਤਾ ਠੋਕ ਦਿੱਤਾ ਤੇ ਇਕ ਵੱਡੇ ਸਾਰੇ ਪੱਥਰ ਦੀ ਆਰਣ ਦੇ ਪਾਹੜੇ ਦੇ ਦੋ ਸਿੰਗਾਂ ਦਾ ਚਿਮਟਾ ਬਨਾ ਲਿਆ। ਇਨ੍ਹਾਂ ਸੰਦਾਂ ਨਾਲ ਓਨ੍ਹਾਂ ਨੇ ਬਰਛੀਆਂ ਜੋਗੇ ਦੋ ਫਲ ਤਿਆਰ ਕਰ ਲਏ ਤਾਂ ਓਨ੍ਹਾਂ ਨੂੰ ਪੱਥਰ ਉਤੇ ਤੇਜ ਕਰਕੇ ਪਾਹੜਿਆਂ ਦੀ ਖੱਲ