ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੩ )

ਪਹਾੜਾਂ ਥੀਂ ਵਗਕੇ ਆਉਂਦੇ ਸਨ, ਤੇ ਸਿਆਲ ਦੀ ਬਹਾਰ ਬਰਫ਼ ਪੰਘਾਰ ਕੇ ਪਾਣੀ ਬਨਾ ਲੈਂਦੇ ਸੇ। ਪਾਣੀ ਪੀਨ ਲਈ ਤੇ ਪਾਣੀ ਰੱਖਨ ਲਈ ਨਿਰਾ ਇੱਕੋ ਛੋਟਾ ਜੇਹਾ ਪਤੀਲਾ ਸਾ। ਅਸੀ ਉੱਪਰ ਦੱਸ ਆਏ ਹਾਂ ਜੋ ਓਹ ਮਲਾਹ ਕੁਝ ਆਟਾ ਨਾਲ ਲੈ ਆਏ ਸੇ। ਇਸ ਵਿੱਚੋਂ ਅੱਧਾ ਕੁ ਖਾ ਛਡਿਆ ਸਾ ਤੇ ਬਾਕੀ ਦਾ ਉਨਾਂ ਹੋਰ ਤਰਾਂ ਖਰਚ ਕੀਤਾ। ਉਨਾਂ ਦੇਖਿਆ ਜੋ ਇਹੋ ਜਿਹੀ ਠੰਡੀ ਵਲਾਇਤ ਵਿੱਚ ਹਰ ਵੇਲੇ ਅੱਗ ਰਖੀ ਰਹਿਨੀ ਚਾਹੀਦੀ ਹੈ, ਕਿਉਂ ਜੋ ਭੈੜੇ ਨਸੀਬਾਂ ਨਾਲ ਓਹ ਕਦੀ ਬੁੱਝ ਜਾਏ ਤਾਂ ਮੁੜ ਫੇਰ ਬਨਾਉਣ ਲਈ ਕੋਈ ਸਰਬੰਧ ਨਹੀਂ ਸਾ, ਕਾਰਣ ਇਹ ਹੈ ਜੋ ਭਾਵੇਂ ਉਨਾਂ ਕੋਲ ਪੱਥਰੀ ਤੇ ਫੁਲਾਈ ਟੂਮ ਤਾਂ ਹੈ ਸੀ ਪਰ ਤੋੜੇ ਤੇ ਪਲੀਤੇ ਦੀ ਲੋੜ ਫੇਰ ਵੀ ਸੀ। ਟਾਪੂ ਦੀ ਸੈਲ ਕਰਦਿਆਂ ਇਕ ਵਾਰੀ ਉਨਾਂ ਨੂੰ ਚਿੱਕੜ ਜਿਹਾ ਲੱਭਿਆ ਸੀ ਤੇ ਜੀਕੁਰ ਹੋ ਸਕਿਆ ਓਨਾਂ ਨੇ ਇਸਦਾ ਇਕ ਦੀਵਾ ਬਨਾਇਆ, ਉਸ ਵਿਚ ਕਪੜੇ ਦੀ ਲੀਰ ਦੀ ਵੱਟੀ ਵੱਟ ਕੇ ਰਖਕੇ ਉੱਪਰ ਪਾਹੜੇ ਦੀ ਚਰਬੀ ਪਾ ਦਿੱਤੀ। ਚਾਨਨ ਥੀਂ ਬਿਨਾਂ ਇਜੇਹੇ ਦੇਸ ਵਿਚ ਰਹਿਨਾ, ਜਿੱਥੇ ਮਹੀਨਿਆਂ ਬੱਧੀ ਹਨੇਰਾ ਹੀ ਪਇਆ ਰਹਿੰਦਾ ਹੈ, ਵੱਡੀ