ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਸੱਤਵੀਂ ਤਰੀਕ ਬੁੱਧਵਾਰ ਸਵੇਰੇ ਇੱਕ ਇੱਕ-ਥੰਮੇ ਜਹਾਜ ਨੇ ਜੋ ਮਾਂਟੋਜ਼ ਮਾਂਟ੍ਰੋਜ਼ ਥੋਂ ਸੌਥ ਸ਼ੀਲ ਡਜ਼ ਨੂੰ ਜਾਂਦਾ ਸੀ, ਵੱਡੀਆਂ ਵੱਡੀਆਂ ਲਹਿਰਾਂ ਨਾਲ ਟਾਕਰਾ ਕਰਦੀ ਇੱਕ ਬੇੜੀ ਡਿੱਠੀ। ਮਲੂਮ ਹੁੰਦਾ ਸੀ ਕਿ ਇਹ ਹੁਣੇ ਡੁੱਬੀ ਕਿ ਡੁੱਬੀ। ਉਹ ਜਹਾਜ਼ ਬਚਾਉਣ ਵਾਸਤੇ ਗਿਆ ਅਤੇ ਸਮੁੰਦਰ ਭਾਵੇਂ ਠਾਠਾਂ ਪਿਆ ਮਾਰਦਾ ਸੀ, ਉਸਨੇ ਛੋਟੀ ਬੇੜੀ ਦੇ ਮਨੁੱਖਾਂ ਨੂੰ ਜਹਾਜ਼ ਪੁਰ ਚੜ੍ਹਾ ਹੀ ਲੀਤਾ॥

ਉਹ ਸੱਤ ਜਨੇ ਸਨ ਅਤੇ ਉਨ੍ਹਾਂ ਨੂੰ ਇਹੀਓ ਯਕੀਨ ਸੀ ਕ ਛਾਰਫ਼ਰ ਸ਼ਾਯਰ ਦਿਆਂ ਮੁਸਾਫ਼ਰਾਂ ਅਤੇ ਜਹਾਜ਼ ਵਾਲਿਆਂ ਮਲਾਹਾਂ ਵਿੱਚੋਂ ਨਿਰੇ ਅਸੀਂ ਹੀ ਬਚੇ ਹਾਂ, ਕਿਉਂ ਜੋ ਉਹ ਜਹਾਜ਼ ਛਾਰਨ ਫ਼ਾਰਨ ਟਾਪੂਆਂ ਵਿੱਚੋ ਇੱਕ ਲਾਂਗਸਟਨ ਨਾਮੇ ਟਾਪੂ ਪੁਰ ਨਸ਼ਟ ਹੋਇਆ ਪਿਆ ਸੀ॥

ਅਜੇ ਜਹਾਜ਼ ਹੰਬਰ ਵਿੱਚ ਹੀ.ਸੀ ਅਤੇ ਹਲ ਥੋਂ ਵੀਹ ਮੀਲ ਬੀ ਨਹੀਂ ਗਿਆ ਸੀ, ਕਿ ਉਹਦਾ ਇੱਕ ਬਾਇਲਰ (ਭਾਫ਼ਦਾਨ) ਚੋਂਦਾ ਨਿਕਲਿਆ, ਪਰ ਕਪਤਾਨ ਕਹੇ ਮੈਂ ਨਹੀਂ ਮੁੜਣਾ। ਵੱਸ ਕਰਾਈ ਉਸਨੇ ਉਸਨੂੰ ਗੰਢਿਆ ਤੂਪਿਆ ਅਤੇ ਜਹਾਜ਼ ਅੱਗੇ ਤੁਰ