ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਪਿਆ, ਪਰ ਬੜੀ ਹੌਲੀ ਹੌਲੀ। ਫ਼ਾਰਨ ਟਾਪੂਆਂ ਅਤੇ ਥਲ ਦੇ ਵਿਚਕਾਰੋਂ ਵੀਰਵਾਰ ਦੀਆਂ ਤਿਕਾਲਾਂ ਤੱਕ ਨਾ ਲੰਘਆ॥

ਜਦੋਂ ਝੱਖੜ ਵਗਣ ਲੱਗਾ, ਤਾਂ ਛੇਕ ਅੱਗੇ ਨਾਲੋਂ ਭੀ ਵਧ ਗਿਆ ਅਤੇ ਬੜੀ ਛੇਤੀ ਹੀ ਬਾਕੀ ਦੇ ਦੋਹਾਂ ਬਾਇਲਰਾਂ ਵਿੱਚ ਵੀ ਛੇਕ ਨਜ਼ਰ ਆਏ। ਜਿੰਨੇ ਚਿਰ ਵਿੱਚ ਉਹ ਪਾਣੀ ਨਲਕੇਨਾਲ ਬਾਹਰ ਕੱਢਦੇ ਸਨ ਓਨੇ ਚਿਰ ਵਿੱਚ ਹੀ ਛੇਕਾਂ ਰਾਹੀਂ ਓਨਾਂ ਹੀ ਪਾਣੀ ਮੁੜ ਅੰਦਰ ਚਲਿਆ ਜਾਂਦਾ ਸੀ। ਐਉਂ ਓਹ ਥਾਂ ਭਾਫ਼ ਅਤੇ ਤੱਤੇ ਪਾਣੀ ਨਾਲ ਐਸੀ ਭਰ ਗਈ ਜੋ ਅੱਗ ਭਖਾਉਣ ਵਾਲੇ ਅੱਗ ਤੀਕ ਨਾ ਪੁਜ ਸੱਕੇ॥

ਫੇਰਬੀ ਅਗਨਬੋਟ ਹੱਥ ਪੈਰ ਮਾਰ ਮਾਰ ਅੱਗੇ ਚਲਦਾ ਗਿਆ ਪਰ ਬੜੇ ਜਤਨਾਂ ਨਾਲ, ਕਿਉਂਜੋ ਸਮੁੰਦਰ ਇਸ ਵੇਲੇ ਬੜਾ ਚੜ੍ਹ ਆਇਆ ਹੋਯਾਸਾ। ਅੱਧੀ ਰਾਤਨੂੰ ਉਹ ਸੈਟਐਬਜ਼ ਹੈਡ ਨਾਮੇ ਰਾਹ ਥੋਂ ਕੁਝ ਵਿੱਥ ਪੁਰ ਸਨ, ਕਿ ਇੰਜਨ ਵਾਲਿਆਂ ਨੇ ਰਪੋਟ ਕੀਤੀ ਕਿ ਇੰਜਨ ਚੱਲਣੋਂ ਰਹਿ ਗਏ ਹਨ। ਜਹਾਜ਼ ਲਚਾਰ ਹੋਕੇ ਲਹਿਰਾਂ ਉੱਪਰ ਹੁਲਾਰੇ ਖਾਣ ਲੱਗਾ ਅਤੇ ਪਥਰੇਲਾ ਕੰਢਾ ਵੀ ਦੂਰ ਨਾ ਸਾ॥