ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਪਾਲ ਤਾਨ ਦਿੱਤੇ ਅਤੇ ਜਹਾਜ਼ ਨੂੰ ਘਮਾ ਦਿੱਤੋ ਨੇ, ਜਿਸ ਥੀਂ ਓਹ ਵਾਉ ਦੇ ਜ਼ੋਰ ਨਾਲ ਵਹਿੰਦਾ ਚਲਿਆ ਜਾਵੇ ਅਤੇ ਖੰਘਰਾਂ ਥੋਂ ਬਚਿਆ ਰਹੇ, ਪਰ ਜੁਆਰ ਭਾਟਾ ਦੱਖਣ ਵੱਲਪਿਆ ਵਗਦਾ ਸੀ, ਇਸਕਰ ਕੇ ਝੱਖੜ ਅਤੇ ਜੁਆਰ ਭਾਟੇ ਨਾਲ ਜਹਾਜ਼ ਭੀ ਛੇਤੀ ਛੇਤੀ ਵਹ ਪਿਆ। ਮੋਹਲੇ ਧਾਰ ਮੀਂਹ ਪਿਆ ਵਸਦਾ ਸੀ ਅਤੇ ਝਖੜਦੇ ਹੁੰਦਿਆਂ ਬੀ ਸੰਘਣੀ ਧੁੰਦ ਪਈ ਹੋਈ ਸੀ॥

ਕੋਈ ਤਿੰਨਕੁ ਬਜੋ ਕੰਢਿਆਂ ਨਾਲ ਖਹਿੰਦੀਆਂ ਲੈਹਰਾਂ ਦੀ ਅਵਾਜ ਥੋੜੀ ਦੂਰ ਅਗਾਂਹ ਸੁਣੀ ਅਤੇ ਉਸੇ ਵੇਲੇ ਖੱਬੇ ਪਾਸੇ ਚਾਨਣ ਦਿੱਸਿਆ, ਜੋ ਹਨੇਰੇ ਵਿੱਚੋਂ ਮੱਧਮ ਹੋ ਕੇ ਪਿਆ ਆਉਂਦਾ ਸੀ। ਤਦ ਜਹਾਜ਼ ਵਾਲਿਆਂ ਨੂੰ ਪਤਾ ਲੱਗਾ ਕਿ ਅਸੀਂ ਫ਼ਾਰਨ ਟਾਪੂਆਂ ਵਿੱਚੋਂ ਇੱਕ ਟਾਪੂ ਪੁਰ ਧੱਕੀਦੇ ਚਲੇ ਜਾਂਦੇਹਾਂ॥

ਹੁਣ ਇਹ ਟਾਪੂ ਨਾਰਥਬਰਲੈਂਡ ਦੇ ਕੰਢੇ ਥੋਂ ਕੁਝ ਵਿੱਥ ਪੁਰ ਹਨ। ਇਹ ਨਿਰੇ ਪੁਰੇ ਅੱਡ ਅੱਡ ਸੁਕੇ ਖੰਘਰ ਕੱਠੇ ਹੋਏ ਹੋਏ ਹਨ, ਗਿਣਤੀ ਵਿੱਚ ਸਾਰੇ ਵੀਹ ਹਨ, ਉਨ੍ਹਾਂ ਵਿੱਚੋਂ ਕਈ ਸਮੁੰਦਰ ਦਾ ਪਾਣੀ ਲਹਿ ਜਾਣ ਪੁਰ ਹੀ ਦਿੱਸਣ ਲਗਦੇ ਹਨ, ਅਤੇ ਸਾਰੇ ਲੋਹੇ ਦੀ ਉੱਚੀ ਨੀਵੀਂ ਕੰਧ ਵਾਕਰ ਖੜੇ ਹਨ, ਕਿ ਜੋ