ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਕੋਈ ਖੋਟਿਆਂ ਡਾਗਾਂ ਨਾਲ ਆ ਟੱਕਰੇ ਤਾਂ ਓਹਨੂੰ ਚੂਰ ਚੂਰ ਕਰ ਦੇਣ। ਜਦ ਦਿਨ ਖਰਾ ਹੋਵੇ ਅਤੇ ਸੂਰਜ ਦਾ ਚਾਨਣ ਹੋਵੇ ਤਾਂ ਬੀ ਮਲਾਹ ਸੋਝੀ ਰਖਦੇ ਹਨ ਕਿ ਉਨ੍ਹਾਂ ਦੇ ਨੇੜੇ ਨਾ ਜਾਣ॥

ਫ਼ਾਰਫ਼ਰ ਸ਼ਾਯਰ ਦੇ ਕਪਤਾਨ ਨੇ ਜਹਾਜ਼ ਦਾ ਮੂੰਹ ਉਸ ਨਦੀ ਵੱਲ ਮੋੜਨ ਦਾ ਜਤਨ ਕੀਤਾ ਜੋ ਇਨ੍ਹਾਂ ਟਾਪੂਆਂ ਅਤੇ ਥਲਾਂ ਦੇ ਵਿਚਕਾਰ ਹੈ। ਇਹ ਬੀ ਐਵੇਂ ਤਰਲੇ ਲੈਣ ਵਾਲੀ ਗੱਲ ਸੀ। ਆਸ ਬਿਲਕੁਲ ਟੁੱਟ ਗਈ ਸੀ ਕਿਉਂ ਜੋ ਜਹਾਜ਼ ਦਾ ਚੱਲਣਾ ਹੁਨ ਪਤਵਾਰ ਦੇ ਅਧੀਨ ਨਾ ਸਾ। ਹਨੇਰੇ ਵਿੱਚ ਓਹ ਅੱਗੇ ਹੀ ਧੱਕੀ ਦਾ ਚਲਿਆ ਗਿਆ। ਪਰਬਤ ਨਾਲ ਖਹਿੰਦੀਆਂ ਲੈਹਰਾਂ ਦੀ ਅਵਾਜ ਨੇੜੇ ਹੀ ਨੇੜੇ ਆਉਂਦੀ ਗਈ। ਜਹਾਜ਼ ਵਿੱਚ ਜੋ ਲੋਕ ਸਨ ਉਨ੍ਹਾਂ ਦਾ ਲੱਕ ਟੁੱਟ ਗਿਆ ਅਤੇ ਸਹਮ ਨਾਲ ਸਾਹ ਸੁੱਕ ਗਿਆ। ਤ੍ਰੀਮਤਾਂ ਨੇ ਚੀਕ ਚਹਾੜਾ ਪਾ ਦਿੱਤਾ, ਕਪਤਾਨ ਦੀ ਵਹੁਟੀ ਰੋਂਦੀ ਤੇ ਕੁਰਲਾਉਂਦੀ ਓਹਨੂੰ ਚੰਬੜ ਗਈ, ਮਲਾਹ ਆਦਿਕਾਂ ਵਿੱਚ ਆਪੋ ਧਾਪ ਪੈ ਗਈ ਅਤੇ ਹਰ ਕੋਈ ਆਪਣੇ ਆਪ ਨੂੰ ਬਚਾਉਣ ਦਾ ਉਪਾਉ ਸੋਚਣ ਲੱਗਾ॥