ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨ )

ਦੂਜਾ ਭਾਗ

ਜਹਾਜ਼ ਦੇ ਬਾਕੀ ਮਨੁੱਖਾਂ ਦਾ ਕੀ ਹਾਲ ਹੋਇਆ? ਕੀ ਓਹ ਸਾਰੇ ਇਸ ਟਾਪੂ ਦੇ ਖਿਘਰਾਂ ਦੇ ਲਾਗੇ ਹੀ ਸਮੁੰਦਰ ਵਿੱਚ ਸਮਾ ਗਏ ਅਤੇ ਕੋਈ ਉਨਾਂ ਦੀ ਬਾਂਹ ਫੜਨ ਨੂੰ ਨਾ ਪੁੱਕਰਿਆ?

ਅਜੇ ਬੇੜੀ ਉੱਥੋਂ ਟੁਰੀ ਹੀ ਸੀ 'ਕਿ ਫ਼ਾਰਫਰ ਸ਼ਾਯਰ ਨੂੰ ਇੱਕ ਬੜੀ ਲੈਹਰ ਨੇ ਉਛਾਲਾ ਦਿੱਤਾ। ਅਤੇ ਉਸ ਸਾਰੇ ਨੂੰ ਸਿੱਧਾ ਖਿੰਘਰ ਦੇ ਕੰਢੇ ਪੁਰ ਦੇਹ ਮਾਰਿਆ। ਉੱਸੇ ਵੇਲੇ ਉਸਦੇ ਦੋ ਟੋਟੇ ਹੋ ਗਏ ਪਿਛਲਾ ਹਿੱਸਾ ਜਿਸ ਵਿੱਚ ਵੀਹ ਮੁਸਾਫ਼ਰ ਕਪਤਾਨ ਅਤੇ ਉਸਦੀ ਵਹੁਟੀ ਸੀ, ਸਿੱਧਾ ਹੀ ਰੁੜ੍ਹ ਕੇ ਕਾਲਿਆਂ ਪਾਣੀਆਂ ਵਿੱਚ ਧਸ ਗਿਆ। ਅਗਲਾ ਅੱਧਾ ਹਿੱਸਾ ਉਲ੍ਰਾਹ ਖਾਕੇ ਖਿਘਰਾਂ ਵੱਲ ਆ ਪਿਆ।।

ਅਗਲੀ ਕੋਠੜੀ ਵਿੱਚ ਇੱਕ ਗਰੀਬਨੀ ਤੀਮੀ ਸੀ, ਦੋਹੀਂ ਪਾਸੀਂ ਉਸਨੇ ਬਾਲ ਕੁੱਛੜ ਲਏ ਹੋਏ ਸਨ, ਜਦ, ਜਹਾਜ਼ ਖਹਿ ਪਿਆ, ਤਾਂ ਲਹਿਰਾਂ ਕੋਠੜੀ ਵਿੱਚ ਵੜ ਗਈਆਂ, ਪਰ ਮਾਂ ਖੂੰਜੇ ਵਿੱਚ ਲੱਗਕੇ ਪੈਰਾਂ। ਭਾਰ ਬੈਠੀ ਰਹੀ।ਪਹਿਲੇ ਇੱਕ ਬਾਲ ਠੰਢ ਨਾਲ ਸੰਨ