ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/152

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜਾਂ ਮਹਾਰਾਜਾ ਰਣਜੀਤ ਸਿੰਘ ਮਰਨ ਲੱਗਾ ਤਾਂ ਕੌਰ ਖੜਕ ਸਿੰਘ ਨੂੰ ਸੱਦਕੇ ਵਜੀਰ ਧਿਆਨ ਸਿੰਘ] ਨੂੰ ਉਸਦੀ ਬਾਂਹ ਫੜਾਈ, ਅਤੇ ਆਖਿਆ, “ਹੇ ਧਿਆਨਸਿੰਘ ਤੂੰ ਮੇਰਾ ਸੱਚਾ ਵਜੀਰ ਅਤੇ ਰਾਜ ਦਾ ਰਖਵਾਲਾਹੈਂਸੋ ਮੈਂ ਸਾਰੀ ਉਮਰ ਤੇਰੇ ਉੱਤੇ ਜੋ ਮਿਹਰਬਾਨੀਆਂ ਅਤੇ ਉਪਕਾਰ ਕੀਤੇ ਹਨ ਉਨ੍ਹਾਂ ਦੇ ਬਦਲੇ ਤੂੰ ਇਸਮੇਰੇ ਪੁੱਤ੍ਰ ਖੜਕ ਸਿੰਘ ਨੂੰ ਖੁਸ਼ੀ ਰੱਖੀਂ, ਅਤੇ ਕਦੇ ਇਸ ਦੇ ਨਾਲ ਨਿਮਕਹਰਾਮੀ ਅਤੇ ਬੁਰਿਆਈ ਨ ਕਰੀਂ ਅਰ ਇਸਨੂੰ ਸਦਾ ਮੇਰੇ ਥਾਂ ਸਮਝਦਾ ਰਹੀਂ"॥

———

ਮਹਾਰਾਜੇ ਰਣਜੀਤ ਸਿੰਘ ਦੇ
ਚਾਲ ਚਲਨ ਦਾ ਹਾਲ

ਮਹਾਰਾਜਾ ਰਣਜੀਤਸਿੰਘ ਕੁਝ ਪੜ੍ਹਿਆਹੋਇਆਂ ਨਹੀਂ ਸੀ, ਪਰ ਤਾਂ ਭੀ ਦਰਬਾਰ ਦੇ ਕਾਗਤ ਸਭ ਆਪ ਬੈਠ ਕੇ ਸੁਣਦਾ ਹੁੰਦਾ ਸੀ ਅਰ ਜੋ ਕੁਝ ਠੀਕ ਸਮਝਦਾ ਉਸ ਪੁਰ ਆਪ ਹੀ ਸੋਚ ਸਮਝ ਕੇ ਹੁਕਮ ਲਿਖਾਉਂਦਾ,