(੧੫੩ )
ਨੂੰ ਜੋ ਓਸ ਮੰਡਲੀ ਵਿੱਚੋਂ ਸਾ, ਆ ਸੁਨਾਇਆ ਜੋ ਮੰਦਰ ਦੇ ਤਲਾ ਪੁਰ ਅੰਬਾਂ ਦੀ ਬਗੀਚੀ ਵਿੱਚ ਨਟਾਂ ਤੇ ਬਾਜੀ-ਗਰਾਂ ਦਾ ਡੇਰਾ ਲੱਥਾ ਹੋਇਆ ਹੈ ਜੇਹੜੇ ਕੀਲੰਬਕਮ ਵਿੱਚ ਰਾਤ ਦੇ ਆਏ ਹੋਏ ਹਨ। ਏਹ ਖਬਰ ਦਾਵਾਨਲ ਦੀ ਨਿਆਈਂ ਸਾਰੇ ਫੈਲਗਈਤੇ ਸਾਰੇਪਿੰਡਵਿੱਚ ਰੌਲਾ ਪੈ ਗਿਆ। ਨਿੱਕੇ ਜਾਤਕ ਆਪਣੀਆਂ ਮਾਵਾਂ ਪਾਸਇਹ ਖਬਰਾਂ ਦੱਸਨ ਲਈ ਦੌੜ ਗਏ ਤੇ ਕਈ ਅੰਬਾਂ ਦੀ ਬਗੀਚੀ ਵਿੱਚ ਉਨ੍ਹਾਂ ਨਵਿਆਂ ਆਇਆਂ ਨੂੰ ਦੇਖਨ ਲਈ ਦੌੜ ਗਏ। ਪਿੰਡਾਂ ਦੀਆਂ ਤੀਮਤਾਂ ਨੱਢੀਆਂ ਬੁੱਢੀਆਂ ਸਾਰੀਆਂ ਨੂੰ ਉਡੀਕ ਲੱਗੀ ਹੋਈ ਸੀ ਤੇ ਉਹ ਰੋਜ ਨਾਲੋਂ ਸਵੇਰੇ ਹੀ ਦੁਪਹਿਰ ਦੀ ਰੋਟੀ ਲੱਗ ਬੈਠੀਆਂ॥
ਜੇਹੜੇ ਨਟ ਉਸ ਦਿਨ ਕਾਲੰਬਕਮ ਵਿੱਚ ਆਏ ਹੋਏ ਸਨ ਓਹ ਥੋਮ ਬਰਵਾ ਜਾਤ ਦੇ ਸਨ। ਥੋਮ ਬਰਵੇ ਟੱਪਰੀ ਵਾਸ ਲੋਕ ਹੁੰਦੇ ਹਨ ਤੇ ਆਪਣਾ ਜੀਉਕਾ ਦੇਸ ਵਿੱਚ ਫਿਰਕੇ ਤੇ ਤਮਾਸ਼ੇ ਵਿਖਾਲ ਕੇ ਪੈਦਾ ਕਰਦੇ ਹਨ ਇਸ ਟੋਲੀ ਵਿੱਚ ਇੱਕ ਉਸਦਾ ਸਰਦਾਰ ਕੋਈ ਚਾਹਲੀਆਂ ਬਰਸਾਂ ਦਾ ਆਦਮੀ ਸਾ, ਇੱਕ ਉਸਦੀ ਤੀਮਤ ਜੇੜ੍ਹੀ ਪੰਝੀਆਂ ਤੀਹਾਂ ਵਰ੍ਹਿਆਂ ਦੀ ਸੀ, ਉਸਦਾ ਭਰਾ ਤੀਹਾਂ ਵਰਿਆਂ ਦਾ ਕਮਾਏ ਹੋਏ ਜੁੱਸੇ ਵਾਲਾ ਗਭਰੂ