ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/183

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੀ ਜੋਤ ਚਮਕ ਰਹੀ ਹੈ। ਉਹ ਸਦਾ ਹਸਮੁਖ,ਖਿੜਿਆ ਮੱਥਾ ਰਹਿੰਦੀ ਹੈ। ਮਰਨ ਦੇ ਸਮੇਂ ਬੀ ਉਸ ਦੇ ਮੂੰਹ ਦੀ ਲਾਲੀਨਹੀਂਬਿਗੜੀ। ਜਦ ਇਹਸਿਰੋਂਨੰਗੀ ਹੋਈ, ਕ ਟੰਗਿਆ ਪੜਾ ਨਹੀਂ ਕੀਤਾ ਸੁ। ਅਤੇ ਮਾਲਾ ਛੁਟ ਹੋਰ ਕੋਈ ਗਹਿਣਾਬੀ ਨਹੀਂ ਪਾਇਆ। ਗਰਬ ਯਾ ਅਹੰਕਾਰ ਤਾਂ ਉਸ ਵਿੱਚ ਤ੍ਰਿਣ ਮਾਤ੍ਰ ਨਾ ਸਾ। ਇੱਕ ਪੰਡਿਤ ਉਸਦੀ ਉਸਤਤ ਦਾ ਇੱਕ ਗ੍ਰੰਥ ਬਣਾ ਲਿਆਇਆਸਾ, ਅਹਲ੍ਯਾ ਨੇ ਤਿਸ ਨੂੰ ਆਦ ਤੋਂ, ਅੰਤ ਤਕ ਸੁਣ ਕੇ ਆਗ੍ਯਾ ਦਿੱਤੀ, ਜੋ ਇਸ ਗ੍ਰੰਥ ਨੂੰ ਹੁਣੇ ਨਰਬਦਾ ਨਦੀ ਦੀ ਭੇਟ ਕਰੋ। ਸੰਨ ੧੭੯੫ ਈਸਵੀ ਵਿਖੇ ਇਹ ਧਰਮ ਸ਼ੀਲ ਇਸਤ੍ਰੀ ਸੁਰਗ ਬਾਸ ਹੋਈ॥

ਅਹਲ੍ਯਾ ਵਿਖੇ ਧਰਮ ਦਾ ਪ੍ਰਭਾਵ ਚੰਗੀ ਤਰ੍ਹਾਂ ਉਜਾਗਰ ਹੋਇਆ। ਜੇ ਉਹ ਆਪਣੇ ਖਜ਼ਾਨੇ ਨੂੰ ਦਾਰੂ ਸਿੱਕੇ ਪੁਰ ਲਾਉਂਦੀ ਅਤੇ ਸਾਰਾ ਭਾਰਤਵਰਸ਼ ਭੀ ਆਪਣਾ ਕਰ ਲੈਂਦੀ ਤਾਂ ਐਡਾ ਨਾਉਂ ਅਤੇ ਜੱਸ ਨ ਪਾਉਂਦੀ ਕਿ ਜਿਹਾ ਧਰਮ ਦੀ ਕਮਾਈ ਤੇ ਪਾਇਆ ਦੇਖੋ ਕਿੰਨੇ ਹੀ ਰਾਜੇ ਚੁੱਕੇ ਹਨ ਕਿ ਜਿਨ੍ਹਾਂ ਨੇ ਇਸ ਦੇਸ ਵਿਖੇ ਵੱਡਾ ਰਾਜ ਕੀਤਾ। ਉਨ੍ਹਾਂ ਦਾ ਕੋਈ ਨਾਉ ਸਾਰਖਾ ਬੀ ਨਹੀਂ ਲੈਂਦਾ॥