ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੭)
ਅਤੇ ਉਹ ਆਪਣੀ ਥੋੜੀ ਜਿਹੀ ਉਮਰ ਵਿੱਚ ਮਰਦੇ ਦਮ
ਤਕ ਭੋਲੀ ਅਤੇ ਸੁਸ਼ੀਲ ਰਹੀ॥
——
ਇੱਕ ਅਮੀਰ ਆਦਮੀ
ਤੇ
ਟੋਕਰੇ ਬਨਾਣ ਵਾਲੇ ਦੀ
ਕਹਾਨੀ ॥
ਦੁਨੀਆਂ ਦੇ ਕਿਸੇ ਦੂਰ ਸਾਰੇ ਮੁਲਖ ਦੇ ਇੱਕ ਹਿੱਸੇ ਵਿੱਚ ਇੱਕ ਅਮੀਰ ਆਦਮੀ ਬੜੇ ਸੁੰਦਰ ਘਰ ਵਿੱਚ ਰਹਿੰਦਾ ਸਾਂ, ਤੇ ਆਪਣਾ ਸਾਰਾ ਵੇਲਾ ਖਾਣ ਪੀਣ ਤੇ ਸੌਣ ਵਿੱਚ ਅਤੇ ਆਪਨਾ ਦਿਲ ਖ਼ੁਸ਼ ਰੱਖਣ ਵਿੱਚ ਗੁਜ਼ਾਰਦਾ ਸੀ। ਉਸਦੇ ਪਾਸ ਬਹੁਤ ਸਾਰੇ ਨੋਕਰ ਹਾਜ਼ਰ ਰਹਿੰਦੇ ਸਨ ਜੋ ਓਸਦੀ ਵੱਡੀ ਇੱਜਤ ਕਰਦੇ ਅਤੇ ਜੋ ਕੁਝ ਉਹ ਹੁਕਮ ਕਰਦਾ ਸਾ ਉਸਨੂੰ ਮੰਨਦੇ ਸਨ, ਅਤੇ ਕਦੀ ਭੀ ਉਸਨੂੰ ਕਿਸੇ ਨੇ ਸੱਚੀ ਗੱਲ ਨਹੀਂ ਸਿਖਾਈ ਸੀ, ਅਤੇ ਨਾ ਹੀ ਉਸਨੂੰ ਅਸਲ