ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਤ ਸੁਨਣ ਦੀ ਆਦਤ ਸੀ। ਇਸ ਕਰਕੇ ਉਹ ਬੜਾ ਮਗਰੂਰ ਅਤੇ ਬੇ ਲਿਹਾਜ਼ ਹੋ ਗਿਆ ਸੀ, ਅਤੇ ਕਿਸੇ ਗੱਲ ਉੱਪਰ ਪੱਕਾ ਨਹੀਂ ਰਹਿੰਦਾ ਸੀ, ਅਤੇ ਇਹ ਸਮਝਦਾ ਸੀ ਕਿ ਮੈਨੂੰ ਸਾਰੀ ਦੁਨੀਆਂ ਤੇ ਹੁਕਮ ਚਲਾ- ਉਣ ਦਾ ਅਧਿਕਾਰ ਹੈ, ਅਤੇ ਗਰੀਬ ਲੋਕ ਮੇਰੀ ਸੇਵਾ ਕਰਨ ਅਤੇ ਹੁਕਮ ਮੰਨਣ ਵਾਸਤੇ ਪੈਦਾ ਹੋਏ ਹਨ।

ਇਸ ਅਮੀਰ ਆਦਮੀ ਦੇ ਘਰ ਦੇ ਪਾਸ ਹੈ ਇੱਕ, ਭਲਾਮਾਣਸ ਅਤੇ ਮੇਹਨਤੀ ਗਰੀਬ ਆਦਮੀ ਰਹਿੰਦਾ ਸਾਂ, ਅਤੇ ਉਹ ਸੁੱਕੇ ਹੋਏ ਕਾੱਨਿਆਂ ਦੀਆਂ ਛੋਟੀਆਂ ੨ ਟੋਕਰੀਆਂ ਬਨਾਕੇ ਆਪਣਾ ਗੁਜਾਰਾ ਕਰਦਾ ਸੀ। ਇਹ ਕਾੱਨੇ ਉਸਦੀ ਕੁੱਲੀ ਦੇ ਪਾਸ ਹੀ ਇੱਕ ਖੇਲੇ ਵਿੱਚ ਉੱਗਦੇ ਸਨ। ਇਸ ਨੂੰ ਦਿਨ ਤੋਂ ਲੈਕੇ ਰਾਤ ਤੱਕ ਆਪਣੀ ਰੋਟੀ ਕਮਾਣ ਵਾਸਤੇ ਕੰਮ ਕਰਨਾ ਪੈਂਦਾ ਸੀ ਅਤੇ ਫੇਰ ਬੀ ਸਿਵਾਇ ਸੁੱਕੀ ਰੋਟੀ, ਪਾਉ ਚਾਵਲ, ਪਾਉ ਦਾਲ ਦੇ ਹੋਰ ਕੁਛ ਨਹੀਂ ਜੁੜਦਾ ਸੀ। ਉਨ੍ਹਾਂ ਕਾੱਨਿਆਂ ਦੇ ਬਚੇ ਖੁਚੇ ਟੋਟਿਆਂ ਨੂੰ ਕੱਠਾ ਕਰਕੇ ਉਨ੍ਹਾਂ ਉੱਤੇ ਹੀ ਸੌਂਦਾ ਸੀ,ਤਦ ਬੀ ਹਰ ਵੇਲੇ ਬੜਾ ਖ਼ੁਸ਼ੀ ਅਤੇ ਪਰਸਿੰਨ ਰਹਿੰਦਾ ਸੀ, ਅਤੇ ਜੋ