ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੪ )

ਚਾਹੁੰਦਾ ਹੈ ਕਿ ਮੈਂ ਇਸਨੂੰ ਯਾ ਅਤੇ ਦਯਾਵਾਨ ਫੇਰ ਦੂਸਰੀ ਵਾਰ ਇਹ ਬਨਾਵਾਂ, ਜਿਸ ਕੇ ਕਿ ਗ਼ਰੀਬਾਂ ਨੂੰ ਦੁਖ ਨਾ ਦੇਵੇ । ਤਦ ਮਜਿਸਟ੍ਰੇਟ ਨੇ ਹੁਕਮ ਦਿੱਤਾ ਕਿ ਇਨ੍ਹਾਂ ਦੋਹਾਂ ਨੂੰ ਜਹਾਜ ਉੱਪਰ ਚਾੜ੍ਹ ਕੇ ਦੂਰ ਸਾਰੇ ਮੁਲਖ ਵਿੱਚ ਲੈ ਜਾਓ, ਜਿੱਥੇ ਜੰਗਲੀ ਤੇ ਵਹਿਸ਼ੀ ਆਦਮੀ ਕੁੱਲੀਆਂ ਵਿੱਚ ਰਹਿੰਦੇ ਹਨ, ਅਤੇ ਜਿਨ੍ਹਾਂ ਨੂੰ ਧਨ ਦੌਲਤ ਦੀ ਕੁਝ ਖ਼ਬਰ ਨਹੀਂ ਹੈ, ਅਤੇ ਜੇਹੜੇ ਮੱਛੀਆਂ ਮਾਰ ਮਾਰ ਕੇ ਆਪਣਾ ਢਿੱਡ ਭਰਦੇ ਹਨ ॥

ਜਿਸ ਵੇਲੇ ਉਹ ਦੋਨੋਂ ਸਮੁੰਦਰ ਦੇ ਪਾਰਲੇ ਕੰਢੇ ਪਹੁੰਚੇ, ਮਲਾਹਾਂ ਨੇ ਉਨ੍ਹਾਂ ਨੂੰ ਜਿਸ ਤਰ੍ਹਾਂ ਹੁਕਮ ਸੀ ਓਥੇ ਛੱਡ ਦਿੱਤਾ, ਅਤੇ ਉਸ ਮੁਲਖ ਦੇ ਜੰਗਲੀ ਆਦਮੀ ਬਹੁਤ ਸਾਰੇ ਉਨ੍ਹਾਂ ਦੇ ਗਿਰਦ ਆਨ ਖੜੇ ਹੋਏ। ਅਮੀਰ ਆਦਮੀ ਨੇ ਜਦ ਆਪਣੇ ਆਪਨੂੰ ਅਕੱਲੇ ਮੁਕੱਲੇ ਬਗ਼ੈਰ ਕਿਸੇ ਹਥਿਆਰ ਜਾਂ ਮੱਦਤ ਦੇ ਉਨ੍ਹਾਂ ਜੰਗਲੀਆਂ ਦੇ ਵਿੱਚ ਵੇਖਿਆ, ਜਿਨ੍ਹਾਂ ਦੀ ਬੋਲੀ ਓਹ ਨਹੀਂ ਸਮਝ ਸਕਦਾ ਸੀ ਅਤੇ ਜਿਨ੍ਹਾਂਦੇ ਹੱਥ ਵਿੱਚ ਇਸ ਵੇਲੇ ਉਹਦੀ ਜਾਂਨ ਆਈ ਹੋਈ ਸੀ, ਤਾਂ ਬੜਾ ਡਰ ਕੇ ਰੋਨ ਅਤੇ ਤਲੀਆਂ ਮਲਨ ਲੱਗਾ, ਪਰ ਓਸ ਗ਼ਰੀਬ ਆਦਮੀ ਨੇ