ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੩੨ )
ਲੱਤਾਂ ਮੋਟੀਆਂ ਅਤੇ ਬੇਡੌਲ, ਤੇ ਪੈਰ ਕੂਲੇ ਲਚਕਦਾਰ ਹੁੰਦੇ ਹਨ, ਜਿਨ੍ਹਾਂ ਕਰਕੇ ਉਹ ਜਿਮੀਂ ਉੱਤੇ ਪੋਲੀ ਪੋਲੀ ਤੁਰਦਾ ਹੈ। ਖੱਲ ਇਸਦੀ ਮੋਟੀ ਗੂੜ੍ਹੇ ਭੂਰੇ ਰੰਗਦੀ ਕੁਝ ਕਲਿੱਤਨ ਉੱਤੇ ਹੁੰਦੀ ਹੈ।
੨-ਦੰਦ ਅਤੇ ਮੁੰਡ
ਜਦ ਹਾਥੀ ਬੱਚਾ ਹੁੰਦਾ ਹੈ, ਉਸਦੇ ਦੰਦ ਨਹੀਂ ਹੁੰਦੇ। ਜਦ ਜਵਾਨ ਹੋ ਜਾਂਦਾ ਹੇ, ਉਸਦੇ ਉੱਪਰਲੇ ਹੋਠ ਦੇ ਦੋਹਾਂ ਪਾਸਿਆਂ ਵੱਲੋਂ ਦੰਦ ਛੇ ਸੱਤ ਤੇ ਅੱਠ ਫੁੱਟ ਵੀ ਬਾਹਰ ਨਿਕਲ ਆਉਂਦੇ ਹਨ। ਦੰਦ ਵਿੱਚੋਂ ਪੋਲੇ ਹੁੰਦੇ ਹਨ ਤੇ ਉਨ੍ਹਾਂ ਵਿੱਚ ਕੁਝ ਗੁਦੇ ਵਰਗਾ ਪਦਾਰਥ ਹੁੰਦਾ ਹੈ । ਇੱਸੇ ਘੋਲ ਵਿੱਚ ਦੰਦਬੰਦ ਰਹਿੰਦਾ ਹੈ ਜਿਸਦੇ ਕਾਰਣ ਦੰਦ ਐਡਾ ਮੁੱਲ ਪਾਉਂਦੇ ਹਨ।
ਇਹ ਇਸਦੇ ਬਚਾਉ ਦੇ ਵੱਡੇ ਹਥਿਆਰ ਹੁੰਦੇ ਹਨ।ਹਾਥੀ ਆਪਣੇ ਵੈਰੀ ਨੂੰ ਦੰਦਾਂ ਉੱਪਰ ਚੁਕਕੇ ਦੂਰ ਸਿੱਟ ਪਾਉਂਦਾ ਹੈ ਜਾਂ ਉਸਦਾ ਸਰੀਰ ਪਾੜ ਸਿੱਟਦਾ ਹੈ, ਦਰਖਤ ਅਤੇ ਕੰਦ ਮੂਲ ਪੁੱਟਣ ਲਈ ਵੀ ਬਾਹਲੇ ਕੰਮ ਆਉਂਦੇ ਹਨ। ਨਰ ਹਾਥੀ ਦੇ ਹੀ ਦੰਦ ਹੁੰਦੇ ਹਨ, ਮਦੀਨ ਦੇ ਨਹੀਂ ॥