ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਿਡਲ ਕੋਰਸ

(ਪਹਿਲਾ ਹਿੱਸਾ)

ਕਾਠ ਦੀ ਘੜੀ ਬਣਾਉਣ ਵਾਲੇ ਮੁੰਡੇ ਦਾ ਹਾਲ

ਜਦ ਤਾਮਸ ਕੀਨ ਨੂੰ ਪਹਿਲੇ ਪਹਿਲ ਇੱਕ ਚਾਕੂ ਮਿਲਿਆ ਤਾਂ ਉਹ ਬੜੀ ਲੈਹਰ ਵਿੱਚ ਆਇਆ, ਕਿਉਂ ਜੋ ਚਾਕੂ ਬੜਾ ਖਰਾ ਅਤੇ ਨਵਾਂ ਸੀ ਅਤੇ ਉਸਨੇ ਆਪੇ ਹਿੰਮਤਨਾਲ ਪੈਸੇ ਜੋੜਕੇ ਮੁੱਲ ਲਿਆ ਸੀ। ਉਸ ਚਾਕੂਦੇ ਦੋ ਛੋਟੇ ਫਲਸਾਨ ਜੋ ਤਿੱਖੇ, ਲਿਸ਼ਕਦੇ ਅਤੇ ਸ਼ਰਤੀ ਸਨ ਅਤੇ ਇੱਕ ਵੱਡਾ ਫਲ ਸੀ ਅਤੇ ਤਾਮਸ ਉਹਨੂੰ ਸਲਾਹੁੰਦਾ ਨ ਥਕਦਾ ਸੀ॥

ਹੁਨ ਕਈਆਂ ਮੁੰਡਿਆਂ ਦਾ (ਬੁੱਧੂਆਂ ਦਾ) ਦਸਤੂਰ ਹੈ ਕਿ ਨਵੇਂ ਚਾਕੂ ਨੂੰ ਪਰਤਾਉਣ ਲਈ ਉਹ ਆਪਣੀਆਂ ਅੰਗੁਲੀਆਂ ਵੱਢ ਲੈਂਦੇ ਹਨ, ਪਰ ਐਥੇ ਇਹ ਡਰ ਨਾ ਸੀ ਕਿ ਤਾਮਸ, ਕੋਈ ਏਹੋ ਜੇਹੀ ਗੱਲ ਕਰੇਗੀ॥ '.