ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮)

ਕ੍ਰਿਤਘ੍ਨਤਾ ਦਾ ਦੰਡ॥

ਬੇੜੀ ਦੇ ਇਹ ਪੂਰ ਬਖ਼, ਚਾਰ ਦਿਨਾਂ ਦਾ ਮੇਲ।
ਰਲ ਮਿਲ ਭਲਾ ਕਮਾਈਯੇ, ਕਪਟਹਿ ਦੀਜੇ ਪੇਲ॥

ਇੱਕ ਬਨ ਅੱਗ ਨਾਲ ਦਗਧ ਹੋ ਰਿਹਾ ਸੀ। ਤਿਸ ਵਿੱਚ ਇੱਕ ਬਿਸੀਅਰ ਨੇ ਪ੍ਰਾਣਾਂ ਦੇ ਭਯ ਬ੍ਯਾਕੁਲ ਹੋ ਕੇ ਨੱਸਣ ਦੀ ਇੱਛਿਆ ਕੀਤੀ ਪਰ ਚੁਫੇਰਿਓਂ ਅੱਗ ਦਾ ਘੇਰਿਆ ਹੋਇਆ ਲੰਘ ਨ ਸੱਕਿਆ। ਉਸ ਸਮਯ ਇੱਕ ਸਿਪਾਹੀ ਕਿਸੇ ਥਾਂ ਦਾ ਰਾਹੀ ਘੋੜੇ ਦੀ ਸਵਾਰੀ ਦੇਖ ਬਿਪਤਾ ਭਾਰੀ ਸਿਰ ਤੋੜ ਮੂੰਹ ਮੋੜ ਹਵ ਨਾਲ ਗੱਲਾਂ ਕਰਦਾ ਜਾਂਦਾ ਸੀ। ਨਾਗ ਨੇ ਤਿਸਨੂੰ ਹਾਕ ਮਾਰੀ ਤੇ ਕਿਹਾ, ਕਿ ਹੇ ਭਾਈ, ਵੀਰ ਰਾਹੀ, ਦੇਖ! ਇਰ ਤਬਾਹੀ ਮੇਰੇ ਸਿਰ ਪੁਰ ਆਈ ਹੈ, ਜਿੱਕੁਰ ਬਨੇ ਮੇਰੇ ਪ੍ਰਾਣ ਬਚਾ। ਉੱਤਰ ਦਿੱਤੋ ਸੁ, ਸੁਨ ਨਾਗ ਜਾਹਲ, ਪੀ ਦੁਗਧ ਕਰੇਂ ਹਲਾਹਲ, ਤੈਨੂੰ ਬਚਾਇਆਂ ਮੇਰੀ ਜਾਨ ਕਿੱਕੁਰ ਬਚੂ? ਤੱਛਕ ਨੇ ਕਿਹਾ, ਤੂੰ ਕੁਝ ਚਿੰਤਾ ਨਾ ਕਰ ਕੀ ਮੈਂ ਤੇਰੇ ਹੀ ਪ੍ਰਾਨ ਲਵਾਂਗਾ?

ਸਿਪਾਹੀ ਨੇ ਸੋਚਿਆ ਜੋ ਭਲਾ ਕਰਦਿਆਂ ਬੁਰਾ ਕਦੇ ਨਹੀਂ ਹੁੰਦਾ, ਕਿਉਂਕਿ ਭਲੇ ਦਾ ਕਰਤਾਰ ਭਲਾ