ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)

ਉੱਤੇ ਪੱਚਰ ਹੀ ਲਾਉਣੀ ਹੁੰਦੀ, ਜਾਂ ਕੋਈ ਚੌਕੀ ਜਾਂ ਹੋਰ ਕੋਈ ਕੰਮ ਆਉਣ ਵਾਲੀ ਸ਼ੈ ਬਣਾਉਂਦਾ। ਇੱਕ ਦਿਨ ਉਹ ਆਕੇ ਕੈਹਣ ਲੱਗਾ ਕਿ ਜੀ ਮੈਨੂੰ ਆਪਣੇ ਦੋ ਤਿੰਨ ਹਥਿਆਰ ਤਾਂ ਦਿਓ। ਸਮਿੱਥ ਉਹਦੇ ਵੱਲ ਅੱਖਾਂ ਪਾੜ ਪਾੜ ਕੇ ਵੇਖਨ ਲੱਗਾ ਅਤੇ ਪੁੱਛਿਆ ਸੁ, ਕਿਉਂ ਤਾਮਸ ਅੱਜਕੀ ਹੋਣਲੱਗਾ ਹੈ? ਤਾਮਸ ਦਾ ਮੂੰਹ ਲਾਲ ਹੋਗਿਆ।

ਤਾਮਸ ਬੋਲਿਆ, ਸਮਿੱਥ ਸਾਹਿਬ ਜੀ ਜਰੂਰ ਦੱਸਾਂ? ਜੇ ਤੁਸੀਂ ਮੰਨੋਂ ਤਾਂ ਮੇਰਾ ਦਿਲ ਤਾਂ ਦੱਸਣ ਨੂੰ ਨਹੀਂ ਕਰਦਾ। ਸਮਿੱਥ ਬੜਾ ਹਰਾਨ ਹੋਕੇ ਬੋਲਿਆ, ਸੁਖ੍, ਜੇ ਕੋਈ ਭੇਤ ਦੀ ਗੱਲ ਹੈ ਤਾਂ ਮੈਂ ਕਾਹਨੂੰ ਪੁੱਛਣੀ ਹੈ। ਤਾਮਸ ਨੇ ਕਿਹਾ ਸਮਿੱਥ ਸਾਹਿਬ ਜੀ ਭੇਤ ਦੀ ਗੱਲ ਹੈ, ਪਰ ਕੁਝ ਵਿਸਵਾਸ ਨ ਕਰੋ, ਸਮਿੱਥ ਨੇ ਉੱਤਰ ਦਿੱਤਾ, ਹੱਛਾ ਤਾਮਸ, ਸੱਚ ਪੁੱਛੇ ਤਾਂ ਮੈਂ ਤੇਰਾ ਵਿਸਾਹ ਕਰਦਾ ਹਾਂ॥

ਤਾਮਸ ਨੇ ਥੋੜਾ ਜਿਹਾ ਸਿਰ ਹਿਲਾਇਆ ਅਤੇ ਖੁਸ਼ੀ ਨਾਲ ਮੁਸਕੜਾਇਆ ਅਤੇ ਸਾਰੇ ਹਥਿਆਰ ਕੱਠੇ ਕਰਕੇ ਪਰਸੰਨ ਹੋ ਦੋੜ ਗਿਆ। ਜਦ ਉਹ ਘਰ ਪੁੱਜਾ ਤਾਂ ਪਿਛਵਾੜੇ ਵੇਹੜੇ ਵਿੱਚ ਇੱਕ ਝੁੱਗੀ ਸੀ ਉੱਥੇ ਚੋਰੀ ਚੋਰੀ ਜਾ ਬੈਠਾ ਅਤੇ ਕੂੜੇ ਕਰਟ ਨੂੰ ਚੰਗੀ ਤਰ੍ਹਾਂ