ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਹੂੰਝਕੇ ਉਸ ਨੇ ਇੱਕ ਕਾਠ ਦੀ ਘੜੀ ਕੱਢੀ, ਜੋ ਕੁਝ ਸਿੱਧ ਪੱਧਰੀ ਹੀ ਬਣਾਈ ਹੋਈ ਸੀ॥

ਉਸ ਨੇ ਇਹ ਸਾਰੀ ਆਪੇ ਹੀ ਲੱਕੜ ਦੀ ਬਣਾਈ ਸੀ, ਅਤੇ ਐਉਂ ਉਸ ਨੇ ਇਹ ਕੰਮ ਕੀਤਾ ਸੀ ਕਿ ਉਸਦੀ ਮਾਂ ਕੋਲ ਇੱਕ ਘੜੀ ਸੀ, ਜਿਸਨੂੰ ਡੱਚ ਕਲਾਕ ਕਹਿੰਦੇ ਹਨ, ਜੋ ਬਾਹਲਾ ਵਿਗੜੀ ਰਹਿੰਦੀ ਸੀ। ਇੱਕ ਦਿਨ ਜਦ ਉਸਨੇ ਘੜੀ ਸਾਜ ਨੂੰ ਘੜੀ ਠੀਕ ਕਰਨ ਲਈ ਸੱਦਿਆ, ਤਾਂ ਤਾਮਸ ਧਯਾਨ ਦੇ ਕੇ ਤਾੜਦਾ ਰਿਹਾ, ਭਈ ਕਾਰੀਗਰ ਕੀ ਕੀ ਕਰਦਾ ਹੈ। ਥੋੜੇ ਚਿਰ ਪਿੱਛੋਂ ਘੜੀ ਨੂੰ ਫੇਰ ਠੀਕ ਕਰਾਉਣ ਦੀ ਲੋੜ ਪਈ ਅਤੇ ਤਾਮਸ ਨੇ ਮਾਂ ਨੂੰ ਇਹ ਕਹਿਕੇ ਹਰਾਨ ਕਰ ਦਿੱਤਾ, ਕਿ ਅੱਮਾਂ ਜੇ ਮੇਰੇ ਉੱਤੇ ਵਿਸਾਹ ਕਰੇ ਤਾਂ ਮੈਂ ਬਣਾ ਸਕਦਾ ਹਾਂ। ਪਹਿਲੇ ਤਾਂ ਉਹ ਕੁਝ ਡਰ ਗਈ ਪਰ ਛੇਕੜ ਨੂੰ ਮੰਨ ਗਈ ਅਤੇ ਮੁੰਡੇ ਨੇ ਕੰਮ ਅਜੇਹਾ ਚੰਗਾ ਕੀਤਾ ਕਿ ਘੜੀ ਬਹੁਤ ਚਿਰ ਤਕ ਚਲਦੀ ਰਹੀ॥

ਉਹਦੀ ਚਤੁਰਾਈ ਦੇਖ ਕੇ ਗੁਆਂਢੀ ਬੜੇ ਹਰਾਨ ਹੋ ਗਏ, ਅਤੇ ਕਹਿਣ ਲੱਗੇ ਭਈ ਅਸਾਂ ਆਪਣੀਆਂ ਵਿਗੜੀਆਂ ਹੋਈਆਂ ਘੜੀਆਂ ਘੜੀ ਸਾਜ ਕੋਲ ਕਿਉਂ ਲਿਜਾਣੀਆਂ ਹਨ, ਅਸੀਂ ਤਾਂ ਤਾਮਸ