ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਪ)

ਕੋਲੋਂ ਹੀ ਠੀਕ ਕਰਾ ਲਿਆ ਕਰਾਂਗੇ। ਛੇਤੀ ਹੀ ਦੋ ਤਿੰਨ ਘੜੀਆਂ ਤਾਮਸ ਦੇ ਹਵਾਲੇ ਹੋਈਆਂ ਅਤੇ ਉਸਨੇ ਉਨ੍ਹਾਂ ਸਾਰੀਆਂ ਨੂੰ ਰਾਸ ਕਰ ਦਿੱਤਾ। ਤਦ ਉਹਨੂੰ ਇਹ ਸੁੱਝੀ, ਕਿ ਮੈਂ ਆਪਣੀ ਇੱਕ ਘੜੀ ਬਣਾ ਸਕਾਂਗਾ ਅਤੇ ਇਵੇਂ ਹੀ ਉਹ ਝੁਗੀ ਵਿੱਚ ਕੰਮ ਪਿਆ ਕਰਦਾ ਸੀ।।

ਬਹੁਤ ਸਾਤੇ ਨਹੀਂ ਬੀਤੇ ਸਨ ਜੋ ਘੜੀ ਬਣ ਕੇ ਤਿਆਰ ਹੋ ਗਈ, ਸੱਚ ਮੁੱਚ ਦੀ ਘੜੀ ਜੋ ਦਿਨ ਦਾ ਵਖਤ ਦਸਦੀ ਸੀ। ਜਦ ਸਮਿੱਥ ਨੇ ਪਹਿਲੇ ਪਹਿਲੇ ਉਹ ਦੇਖੀ, ਤਾਂ ਆਨੰਦ ਦਾ ਜੈਕਾਰਾ ਬੁਲਾਇਆ ਅਤੇ ਕਹਿਣ ਲੱਗਾ, ਹੇਤਾਮਸ! ਤੂੰ ਧੰਨ ਹੈਂ, ਤੂੰ ਜਰੂਰ ਕੁਝ ਨ ਕੁਝ ਬਣ ਰਹੇਂਗਾ, ਤੂੰ ਸੰਸਾਰ ਵਿੱਚ ਕੋਈ ਅਜਿਹਾ ਕੰਮ ਕਰੇਗਾ ਜਿਸਦਾ ਅਸੀਂ ਸਾਰੇ ਮਾਨ ਕਰਾਂਗੇ, ਤੇਰੇ ਵਿੱਚ ਸੱਚ ਮੁੱਚ ਕਾਰੀਗਰਾਂ ਜੇਹੀ ਚਤੁਰਾਈ ਹੈ।।

ਸਮਿੱਥ ਨੇ ਇਹ ਭੇਤ ਬਹੁਤ ਚਿਰ ਤਕ ਲੁਕਾ ਨਾ ਰੱਖਿਆ। ਉਹਨੇ ਇੱਕ ਬੜੇ ਭਾਰੇ ਕਾਰਖਾਨੇ ਦੇ ਮੈਨੇਜਰ ਨਾਲ ਇਹ ਗੱਲ ਕੀਤੀ ਅਤੇ ਉਸ ਸਾਹਿਬ ਨੇ ਤਾਮਸ ਨਾਲ ਮੁਲਾਕਾਤ ਕੀਤੀ। ਇਸ ਥੋਂ ਬਣਿਆ ਕੀ? ਬਣਿਆ ਇਹ ਕਿ ਤਾਮਸ ਨੂੰ ਸ਼ਗਿਰਦ ਰੱਖ