ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/93

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੯੦)


ਦਮਨਕ ਬੋਲਿਆ-ਹੇ ਪ੍ਰਭੋ ਸੁਨਿਆ ਹੈ, ਪਰ ਤਾਂ ਕੀ ਹੋਇਆ? ਪਿੰਗਲਕ ਨੇ ਕਹਾ,ਮੈਂ ਇਸ ਬਨ ਤੋਂ ਜਾਇਆ ਚਾਹੁੰਦਾ ਹਾਂ। ਦਮਨਕ ਬੋਲਿਆ ਕਿਸ ਲਈ? ਪਿੰਗਲਕ ਬੋਲਿਆ,ਇਸ ਲਈ ਜਾਯਾ ਚਾਹੁੰਦਾ ਹਾਂ ਜੋ ਇਸਬਨਵਿਖੇ ਕੋਈ ਅਪੂਰਬ ਜੀਵ ਆਇਆਹੈ, ਜਿਸਦਾ ਇਹ ਬੜਾ ਭਾਰੀ ਸ਼ਬਦ ਸੁਣਿਆ ਜਾਂਦਾ ਹੈ, ਜੇਹਾ ਕਿ ਇਹ ਸ਼ਬਦ ਹੈ, ਉਸ ਜੇਹਾ ਹੀ ਇਸ ਦਾ ਅਕਾਰ ਅਤੇ ਪ੍ਰਾਕ੍ਰਮ ਹੋਵੇਗਾ। ਦਮਨਕ ਬੋਲਿਆ——ਹੇ ਪ੍ਰਭੋ!ਕੇਵਲ ਅਵਾਜ ਤੋਂ ਹੀ ਡਰ ਜਾਣਾ ਉਚਿਤ ਨਹੀਂ। ਇਸ ਪੁਰ ਕਿਹਾ ਬੀ ਹੈ, ਯਥਾ——

॥ਦੋਹਰਾ॥

ਜਲ ਸੇ ਸੇਤ ਬਨਾਸ ਹ੍ਵੈ ਪ੍ਰਗਟ ਭਏ ਤੇ ਮੰਤ੍ਰ।
ਪ੍ਰੇਮ ਪਿਸ਼ਨਤਾ ਕਾਟ ਹੈ ਆਤੁਰ ਸੁਨੋ ਨਾ ਤੰਤ੍ਰ॥

ਇਸ ਲਈ ਆਪ ਨੂੰ ਇਹ ਕਦੀਮੀ ਬਨ ਛੱਡਨਾ ਉਚਿਤ ਨਹੀਂ ਕਿਉਂ ਜੋ ਭੇਰੀ, ਬੀਨ, ਮ੍ਰਦੰਗ, ਢੋਲ, ਸੰਖ ਅਤੇ ਤੁਰੀ ਤੋਂ ਆਦਿ ਲੈ ਕੇ ਅਨੇਕ ਪ੍ਰਕਾਰ ਦੇ ਸ਼ਬਦ ਹੁੰਦੇ ਹਨ,ਸੋ ਇਸ ਲਈ ਕੇਵਲ ਸ਼ਬਦ ਤੋਂ ਹੀ ਡਰ ਜਾਣਾ ਯੋਗ ਨਹੀਂ ਇਸ ਪਰਕਿਹਾ ਭੀ ਹੈ,ਯਥਾ——