ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੯੫)
ਭਯ ਦੇ ਨਾਲ ਵ੍ਯਾਕੁਲ ਹੋ ੲਆ ਸੋਚਣ ਲੱਗਾ। ਓਹ ! ਮੈਂ ਚੰਗਾ ਨਹੀਂ ਕੀਤਾ ਜੋ ਉਸ ਉੱਪਰ ਵਿਸਾਸ ਕਰਕੇ ਆਪਣਾ ਭੇਦ ਪ੍ਰਗਟ ਕੀਤਾ। ਨਾ ਜਾਨੀਏ ਕਿਧਰੇ ਦਮਨਕ ਦੋ ਪਾਸਿਓਂ ਤਨਖਾਹ ਲੈਕੇ ਮੇਰੇ ਨਾਲ ਵਿਸਾਹ ਘਾਤ ਕਰੇ, ਕਿਉਂ ਜੋ ਇਹ ਆਪਣੇ ਟਿਕਾਣੇ ਤੋਂ ਡਿੱਗਾ, ਹੋਇਆ ਹੈ, ਇਸ ਪੁਰ ਕਿਹਾ ਭੀ ਹੈ, ਯਥਾ—
॥ਦੋਹਰਾ॥
ਜੋ ਰਾਜਨ ਮੇਂ ਮਾਨ ਲੋ ਪੁਨ ਪਾਵਤ ਅਪਮਾਨ ਸੋ ਕੁਲੀਨ ਨਿਪ ਨਾਸ ਹਿਤ ਕਰਤੇ ਜਤਨ ਮਹਾਨ ॥ ਇਸ ਲਈ ਮੈਂ ਇਸ ਦੇ ਕਰਤਵ੍ਯ ਨੂੰ ਜਾਨਣ ਲਈ ਹੋਰ ਜਗ੍ਹਾਂ ਪਰ ਜਾਕੇ ਉਡੀਕਾਂ। ਨਾ ਜਾਨੀਏਂ ਕਦੇ ਦਮਨਕ ਉਸ ਨੂੰ ਲਿਆ ਕੇ ਮੇਰੇ ਮਾਰਨ ਦੀ ਇੱਛਿਆ ਕਰਦਾ ਹੋਵੇ, ਇਸ ਪੁਰ ਕਿਹਾ ਹੈ, ਯਥਾ-
॥ਦੋਹਰਾ॥
ਬਿਨ ਵਿਸਾਹ ਬਲ ਹੀਂਨ ਕੋ ਸਬਲ ਨਾ ਸਕੇ ਬੰਧਾਇ। ਦੁਰਬਲ ਬਾਂਧੇ ਸਬਲ ਕੋ ਦੇ ਵਿਸ੍ਵਾਸਹਿ ਭਾਇ ॥ ਸੁਰ ਗੁਰ ਪੈ ਵਿਸ੍ਰਾਸ ਕੋ ਮਤ ਰਾਖੋ ਬੁਧਿਮਾਨ । ਜੋ ਚਾਹੋ ਸੁਖ ਜੀਵਣਾਂ ਪੁਨ ਨਿਜ ਬਿੱਧ ਮਹਾਨ ॥