ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਛਪਾਰ ਦਾ ਮੇਲਾ

ਮਨੁੱਖੀ ਵਿਕਾਸ ਦੀ ਕਹਾਣੀ ਬੜੀ ਘਟਨਾਵਾਂ ਭਰਪੂਰ ਹੈ। ਅੱਜ ਦੇ ਸਭਿਆ ਸਮਾਜ ਦੇ ਮੁਕਾਬਲੇ ਤੇ ਆਦਿ ਮਨੁੱਖ ਨੂੰ ਆਪਣਾ ਜੀਵਨ ਨਿਰਵਾਹ ਕਰਨ ਲਈ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਾ ਰਹਿਣ ਲਈ ਥਾਂ, ਨਾ ਤਨ ਢਕਣ ਲਈ ਬਸਤਰ ਤੋਂ ਨਾ ਢਿੱਡ ਨੂੰ ਝੁਲਕਾ ਦੇਣ ਲਈ ਬਣਿਆ ਬਣਾਇਆ ਪਦਾਰਥ। ਖੂੰਖਾਰ ਜਾਨਵਰਾਂ ਤੋਂ ਵੱਖਰਾ ਭੈਅ ਤੇ ਕੁਦਰਤੀ ਆਫ਼ਤਾਂ ਦੀ ਵੱਖਰੀ ਕਰੋਪੀ। ਜਾਂਗਲੀ ਜੀਵਨ ਜਿਉਂਦਾ ਆਦਿ ਮਨੁੱਖ ਮੁੱਖ ਤੌਰ 'ਤੇ ਜਾਨਵਰਾਂ ਦੇ ਸ਼ਿਕਾਰ ਲਈ ਭਟਕਦਾ ਫਿਰਦਾ। ਸ਼ਿਕਾਰ ਮਿਲ ਜਾਂਦਾ, ਉਹਦਾ ਮਨ ਖ਼ੁਸ਼ੀ ਵਿੱਚ ਝੂਮ ਉੱਚਦਾ। ਖੂੰਖਾਰ ਜਾਨਵਰਾਂ ਦਾ ਸ਼ਿਕਾਰ ਕਰਦਾ ਤੇ ਕੁਦਰਤੀ ਆਫ਼ਤਾਂ ਨਾਲ ਟਕਰਾਉਂਦਾ ਮਨੁੱਖ ਜਦੋਂ ਨਢਾਲ ਹੋ ਜਾਂਦਾ ਤਾਂ ਉਹਦਾ ਮਨ ਅਜਿਹਾ ਕੁਝ ਲੋਚਦਾ ਜਿਸ ਨਾਲ ਉਹਦੇ ਮਨ ਅਤੇ ਸਰੀਰ ਨੂੰ ਕੁਝ ਰਾਹਤ ਮਿਲੇ, ਤਸਕੀਨ ਹੋਵੇ। ਆਦਿ ਮਨੁੱਖ ਦੇ ਰੂਹ ਦੀ ਖ਼ੁਰਾਕ ਦੀ ਲੋਚਾ ਮਨੋਰੰਜਨ ਦੇ ਵੱਖ-ਵੱਖ ਸਾਧਨਾਂ ਦੇ ਰੂਪ ਵਿੱਚ ਰੂਪਮਾਨ ਹੋਈ।

ਆਦਿ ਮਨੁੱਖ ਦੇ ਵਿਕਾਸ ਦੇ ਨਾਲ ਹੀ ਮਨੁੱਖ ਦੀ ਸਾਂਝ ਕੁਦਰਤ ਨਾਲ ਗੂੜ੍ਹਾ ਹੁੰਦੀ ਗਈ ਅਤੇ ਇਸ ਸਾਂਝ ਸਦਕਾ ਉਹ ਕੁਦਰਤ ਵਿੱਚ ਹੁੰਦੇ ਪਰਿਵਰਤਨਾਂ, ਬਦਲਦੀਆਂ ਰੁੱਤਾਂ ਨੂੰ ਮਾਣਦਾ ਰਿਹਾ। ਇਹ ਵਰਤਾਰੇ ਸਦੀਵੀ ਸਾਂਝ ਬਣ ਕੇ ਤਿਉਹਾਰਾਂ ਤੇ ਮੇਲਿਆਂ ਦੇ ਰੂਪ ਵਿੱਚ ਬਦਲ ਗਏ ਤੇ ਮਨੁੱਖ ਜਾਤੀ ਲਈ ਸਦੀਵੀ ਖ਼ੁਸ਼ੀ ਦੇ ਸੋਮੇ ਬਣ ਗਏ।

ਪੰਜਾਬ ਦੇ ਮੇਲਿਆਂ, ਨਾਚਾਂ ਅਤੇ ਤਿਉਹਾਰਾਂ ਵਿੱਚੋਂ ਪੰਜਾਬ ਦੀ ਨਚਦੀ-ਗਾਉਂਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਲੋਕ ਨਾਚ, ਮੇਲੇ ਅਤੇ ਤਿਉਹਾਰ ਪੰਜਾਬੀ ਲੋਕ ਜੀਵਨ ਦੇ ਅਜਿਹੇ ਰੂਪ ਹਨ ਜਿਨ੍ਹਾਂ ਦੁਆਰਾ ਪੰਜਾਬੀ ਆਦਿ ਕਾਲ ਤੋਂ ਹੀ ਮਨੋਰੰਜਨ ਪ੍ਰਾਪਤ ਕਰਦੇ ਰਹੇ ਹਨ।

ਮੇਲੇ ਪੇਂਡੂ ਲੋਕਾਂ ਲਈ ਮਨ-ਪ੍ਰਚਾਵੇ ਦੇ ਵਿਸ਼ੇਸ਼ ਸਾਧਨ ਰਹੇ ਹਨ। ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ-ਭੰਨਵੀਂ ਜ਼ਿੰਦਗੀ ਨੂੰ ਭੁਲਾ ਕੇ ਖਿੜਵੇਂ ਰੌ ਵਿੱਚ ਪ੍ਰਗਟ ਹੁੰਦੇ ਹਨ। ਮੇਲੇ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਵੰਨ-ਸੁਵੰਨੇ ਪਹਿਰਾਵੇ ਪਹਿਨ ਕੇ ਮੇਲਾ ਵੇਖਣ ਜਾਂਦੇ ਹਨ।

ਉਂਝ ਤੇ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ-ਸੰਤ, ਪੀਰ-ਫਕੀਰ ਦੀ ਸਮਾਧ ’ਤੇ ਕੋਈ ਨਾ ਕੋਈ ਮੇਲਾ, ਦੂਜੇ ਚੌਥੇ ਮਹੀਨੇ, ਲੱਗਦਾ ਹੀ ਰਹਿੰਦਾ ਹੈ ਪਰੰਤੂ ਛਪਾਰ ਦਾ ਮੇਲਾ, ਜਗਰਾਵਾਂ ਦੀ ਰੌਸ਼ਨੀ, ਹਦਰਸ਼ੇਖ ਦਾ ਮੇਲਾ, ਜਰਗ ਦਾ ਮੇਲਾ, ਲੋਪੋਂ ਦਾ ਸਾਧਾਂ ਦਾ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਮੇਲੇ ਪੰਜਾਬੀਆਂ ਦੇ ਬੜੇ ਹਰਮਨ ਪਿਆਰੇ ਮੇਲੇ ਹਨ ਜਿੱਥੇ ਲੋਕ ਸਾਹਿਤ ਦੀਆਂ ਕੂਲ੍ਹਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ

97/ਪੰਜਾਬੀ ਸਭਿਆਚਾਰ ਦੀ ਆਰਸੀ